ਪੰਜਾਬ ਤਰਨਤਾਰਨ ਪੁਲਿਸ ਵੱਲੋਂ ਗੈਂਗਸਟਰ ਦਾ ਐਨਕਾਊਟਰ/ ਦੋ ਕਤਲਾਂ ’ਚ ਲੋੜੀਂਦਾ ਸੀ ਗੈਂਗਸਟਰ ਜਗਤਾਰ ਪੱਤੂ/ ਵਿਦੇਸ਼ੀ ਪਿਸਟਲ ਵੀ ਬਰਾਮਦ By admin - January 23, 2026 0 8 Facebook Twitter Pinterest WhatsApp ਤਰਨ ਤਾਰਨ ਪੁਲਿਸ ਵੱਲੋਂ ਦੋ ਕਤਲਾਂ ਦੇ ਵਿੱਚ ਲੁੜਿੰਦਾ ਗੈਂਗਸਟਰ ਜੱਗਾ ਪੱਤੂ ਦਾ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ। ਇਸ ਸਬੰਧੀ ਤਰਨ ਤਾਰਨ ਦੇ ਐਸਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੈਂਗਸਟਰ ਜੱਗੇ ਪੱਤੂ ਨੇ ਬੀਤੇ ਤਿੰਨ ਮਹੀਨੇ ਪਹਿਲੋਂ ਕੈਰੋ ਫਾਟਕ ਤੇ ਦੋ ਨੌਜਵਾਨਾਂ ਦਾ ਕਤਲ ਕੀਤਾ ਸੀ ਅਤੇ ਹੋਰ ਵੀ ਕਈ ਕੇਸਾਂ ਦੇ ਵਿੱਚ ਲੋੜੀਂਦਾ ਸੀ। ਮੁਲਜਮ ਨੂੰ ਬੀਤੇ ਦੋ ਦਿਨ ਪਹਿਲਾਂ ਗਿਰਫਤਾਰ ਕੀਤਾ ਗਿਆ ਸੀ। ਪੁੱਛਗਿਛ ਦੌਰਾਨ ਇਸ ਨੇ ਹਥਿਆਰ ਦੀ ਗੱਲ ਕਬੂਲੀ, ਜਿਸ ਦੀ ਬਰਾਮਦਗੀ ਲਈ ਪੁਲਿਸ ਮੁਲਜਮ ਨੂੰ ਲੈ ਕੇ ਆਈ ਸੀ, ਜਿੱਥੇ ਇਸ ਨੇ ਪਿਸਤਲ ਕੱਢ ਕੇ ਪੁਲਿਸ ਪਾਰਟੀ ਵੱਲ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕਰ ਕੇ ਮੁਲਜਮ ਨੂੰ ਜਖਮੀ ਹਾਲਤ ਵਿਚ ਕਾਬੂ ਕਰ ਕੇ ਪੱਟੀ ਦੇ ਸਿਵਲ ਹਾਸਪਿਟਲ ਵਿਚ ਦਾਖਲ ਕਰਵਾਇਆ ਗਿਆ ਹੈ।