ਗੁਰਦਾਸਪੁਰ ਦੇ ਸਕੂਲ ’ਚ ਵੰਡੇ ਗਰਮ ਕੱਪੜੇ/ ਸੱਤਿਆ ਸਾਈਂ ਸੇਵਾ ਸਮਿਤੀ ਦਾ ਉਪਰਾਲਾ

0
4

ਗੁਰਦਾਸਪੁਰ ਦੀ ਸਮਾਜ ਸੇਵੀ ਸੰਸਥਾ ਸੱਤਿਆ ਸਾਈਂ ਸੇਵਾ ਸਮਿਤੀ ਵੱਲੋਂ ਲੋੜਵੰਦ ਪਰਿਵਾਰਾਂ ਦੇ ਸਕੂਲੀ ਬੱਚਿਆਂ ਨੂੰ ਗਰਮ ਕੱਪੜੇ ਵੱਡੇ ਗਏ। ਗਰੀਬ ਪਰਿਵਾਰਾਂ ਦੇ ਇਨ੍ਹਾਂ ਬੱਚਿਆਂ ਨੂੰ ਹਰਵਿੰਦਰ ਸੋਨੀ ਨਾਮ ਦੇ ਸਮਾਜ ਸੇਵੀ ਵੱਲੋਂ ਸਕੂਲ ਖੋਲ੍ਹ ਕੇ ਪੜ੍ਹਾਇਆ ਜਾਂਦਾ ਐ, ਜਿਨ੍ਹਾਂ ਦੀ ਮਦਦ ਸਮਾਜ ਸੇਵੀ ਸੇਵਾ ਵੱਲੋਂ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਸਕੂਲ ਵਿੱਚ ਅਜਿਹੇ ਬੱਚੇ ਪੜ੍ਹ ਰਹੇ ਹਨ ਜੋ ਕਦੇ ਲਿਫਾਫੇ ਚੁੱਕ ਕੇ ਇਕੱਠੇ ਕਰਦੇ ਅਤੇ ਵੇਚਦੇ ਸਨ ਜਾਂ ਫਿਰ ਭੀਖ ਮੰਗਦੇ ਸਨ। ਹਰਵਿੰਦਰ ਸੋਨੀ ਨੇ ਇੱਕ ਕੋਸ਼ਿਸ਼ ਕਰਕੇ ਇਹਨਾਂ ਨੂੰ ਪੜਾਉਣ ਦੀ ਜ਼ਿੰਮੇਦਾਰੀ ਚੁੱਕੀ ਅਤੇ ਹੁਣ ਇਹ ਵਿਦਿਆਰਥੀ ਕਈ ਸਾਲਾਂ ਤੋਂ ਚੰਗੀ ਸਿੱਖਿਆ ਗ੍ਰਹਿਣ ਕਰ ਰਹੇ ਹਨ ਅਤੇ ਇਹਨਾਂ ਦਾ ਜੀਵਨ ਪੱਧਰ ਵੀ ਬਦਲ ਗਿਆ।
ਝੋਂਪੜ-ਪੱਟੀਆਂ ਵਿੱਚ ਰਹਿਣ ਵਾਲੇ ਇਹਨਾਂ ਬੱਚਿਆਂ ਨੂੰ ਧਾਰਮਿਕ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਅੱਜ ਸਤਿਆ ਸਾਈ ਸੇਵਾ ਸਮਿਤੀ ਦੇ ਅਹੁਦੇਦਾਰ ਵੀ ਇਨ੍ਹਾਂ ਬੱਚਿਆਂ ਦੀ ਮਦਦ ਲਈ ਅੱਗੇ ਆਏ।  ਇਸ ਮੌਕੇ ਭਜਨ ਸੰਧਿਆ ਸਮਾਗਮ ਵੀ ਕਰਵਾਇਆ ਗਿਆ। ਸਮਾਜ ਸੇਵੀ ਹਰਵਿੰਦਰ ਸੋਨੀ ਨੇ ਸੰਸਥਾ ਦੇ ਉਪਰਾਲੇ ਲਈ ਧੰਨਵਾਦ ਕੀਤਾ ਹੈ।

LEAVE A REPLY

Please enter your comment!
Please enter your name here