ਪੰਜਾਬ ਸੁਲਤਾਨਪੁਰ ਲੋਧੀ ਦੇ ਹੜ੍ਹ ਪੀੜਤਾਂ ਲਈ ਮਸੀਹਾ ਬਣੇ ਸੰਤ ਸੀਚੇਵਾਲ/ ਅਖਤਿਆਰੀ ਫੰਡ ’ਚੋਂ ਸੌਂਪੀਆਂ ਮੋਟਰ ਬੋਟਾਂ/ ਦਰਿਆ ਦੇ ਖ਼ਤਰੇ ਦੇ ਚਲਦਿਆਂ ਕੀਤੀ ਮਦਦ By admin - January 21, 2026 0 5 Facebook Twitter Pinterest WhatsApp ਸੁਤਲਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਜਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਮਦਦ ਕੀਤੀ ਜਾ ਰਹੀ ਐ। ਇਸੇ ਤਹਿਤ ਸੰਤ ਸੀਚੇਵਾਲ ਨੇ ਬਿਆਸ ਦਰਿਆ ਦੀ ਮਾਰ ਝੱਲ ਰਹੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਅਖਤਿਆਰੀ ਫੰਡ ਵਿਚੋਂ ਮੋਟਰ ਬੋਟਾਂ ਸੌਂਪੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਮੰਡ ਇਲਾਕੇ ਦੇ ਪਿੰਡ ਰਾਮਪੁਰਾ ਗੋਹਰਾ ਵਿੱਚ ਬਿਆਸ ਦਰਿਆ ਦੀ ਮਾਰ ਅਜੇ ਤੱਕ ਜਾਰੀ ਹੈ। ਦਰਿਆ ਦੇ ਵਹਾਅ ਕਾਰਨ ਇੱਥੇ ਇੱਕ ਘਰ ਨੂੰ ਅਜੇ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਹ ਮਦਦ ਕੀਤੀ ਹੈ। ਮੋਟਰ ਬੋਟਾਂ ਸੌਂਪਦੇ ਹੋਏ ਸੰਤ ਸੀਚੇਵਾਲ ਨੇ ਕਿਹਾ ਕਿ ਹੜ੍ਹਾਂ ਦੌਰਾਨ ਮੰਡ ਇਲਾਕੇ ਦੇ ਪਿੰਡਾਂ ਨੂੰ ਪਾਣੀ ਦੀਆਂ ਟੈਂਕੀਆਂ ਅਤੇ ਮੋਟਰ ਬੋਟਾਂ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਆਹਲੀ ਕਲਾਂ ਅਤੇ ਸਾਂਗਰਾ ਪਿੰਡਾਂ ਨੂੰ ਵੀ ਮੋਟਰ ਬੋਟਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਦੇ ਵਹਾਅ ਵਿੱਚ ਆਏ ਬਦਲਾਅ ਕਾਰਨ ਪਿੰਡ ਰਾਮਪੁਰਾ ਗੋਹਰਾ ਦੇ ਕਰੀਬ 10 ਘਰਾਂ ਨੂੰ ਭਾਰੀ ਢਾਅ ਲੱਗੀ ਸੀ, ਜਦਕਿ ਇੱਕ ਘਰ ਅਜੇ ਵੀ ਦਰਿਆ ਦੀ ਮਾਰ ਹੇਠ ਹੈ। ਦਰਿਆ ਦਾ ਸੁੱਕਦਾ ਪਾਣੀ ਉਸ ਘਰ ਦੇ ਵਿਹੜੇ ਵਿੱਚੋਂ ਲੰਘ ਰਿਹਾ ਹੈ, ਜਿਸ ਨਾਲ ਪਰਿਵਾਰ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪਿੰਡ ਰਾਮਪੁਰਾ ਗੋਹਰਾ ਦੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਬਾਊਪੁਰ ਜਦੀਦ ਦੇ ਪੰਚਾਂ ਨੇ ਮੋਟਰ ਬੋਟਾਂ ਮਿਲਣ ’ਤੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ। ਦੋਵੇਂ ਪਿੰਡਾਂ ਦੇ ਮੋਹਤਬਰਾਂ ਨੇ ਕਿਹਾ ਕਿ ਹੜ੍ਹਾਂ ਦੌਰਾਨ ਸਭ ਤੋਂ ਵੱਧ ਮਦਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੀ ਗਈ ਅਤੇ ਅਜੇ ਵੀ ਉਹ ਲਗਾਤਾਰ ਖੇਤਾਂ ਨੂੰ ਪੱਧਰਾ ਕਰਨ ਅਤੇ ਇਲਾਕੇ ਦੀ ਸੇਵਾ ਵਿੱਚ ਜੁਟੇ ਹੋਏ ਹਨ।. ਮੋਟਰ ਬੋਟਾਂ ਸੌਂਪਣ ਸਮੇਂ ਸੁਲਤਾਨਪੁਰ ਲੋਧੀ ਦੇ ਤਹਿਸੀਲਦਾਰ ਪਰਮਿੰਦਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਇਨ੍ਹਾਂ ਪਿੰਡਾਂ ਨੂੰ ਕਿਸ਼ਤੀਆਂ ਦੇਣਾ ਵੱਡਾ ਸਹਿਯੋਗ ਹੈ। ਉਨ੍ਹਾਂ ਦੱਸਿਆ ਕਿ ਬਿਆਸ ਨਾਲ ਜੁੜੇ ਇਸ ਇਲਾਕੇ ਵਿੱਚ ਹੜ੍ਹਾਂ ਦੌਰਾਨ ਭਾਰੀ ਨੁਕਸਾਨ ਹੋਇਆ ਸੀ ਅਤੇ ਪ੍ਰਸ਼ਾਸਨ ਸੰਤ ਸੀਚੇਵਾਲ ਦੀ ਅਗਵਾਈ ਹੇਠ ਪਹਿਲੇ ਦਿਨ ਤੋਂ ਹੀ ਲੋਕਾਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਰਸੇਵਾ ਦੇ ਕੰਮ ਅਜੇ ਵੀ ਜਾਰੀ ਹਨ। ਇਸ ਦੌਰਾਨ ਬੀ.ਡੀ.ਪੀ.ਓ ਦਫਤਰ ਦੇ ਅਧਿਕਾਰੀ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਇਹਨਾਂ ਕਿਸ਼ਤੀਆ ਲਈ ਬੰਬੇ ਤੋਂ ਆਏ ਇੰਜੀਅਨਰ ਨੇ ਪੰਚਾਇਤਾਂ ਨੂੰ ਨਾਲ ਲੈ ਕੇ ਪਵਿੱਤਰ ਕਿਨਾਰੇ ਪਹਿਲਾਂ ਇਸਦਾ ਟਰਾਇਲ ਕਰਵਾਇਆ ਅਤੇ ਇਸ ਬਾਰੇ ਸਿਖਲਾਈ ਦਿੱਤੀ ਗਈ। ਜਿਸਤੋਂ ਬਾਅਦ ਇਹਨਾਂ ਕਿਸ਼ਤੀ ਨੂੰ ਪੰਚਾਇਤਾਂ ਨੂੰ ਦੇ ਸੁਪਰਦ ਕਰ ਦਿੱਤਾ ਗਿਆ। ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਲਗਾਤਾਰ ਸੇਵਾ ਕਰ ਰਹੇ ਸੰਤ ਸੀਚੇਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਲਈ ਮਦਦ ਕੀਤੀ ਜਾਵੇ।