ਅਜਨਾਲਾ ’ਚ ਐਡਵੋਕੇਟ ਦੀ ਗੱਡੀ ’ਤੇ ਫਾਇਰਿੰਗ/ ਗੱਡੀ ਥਾਣੇ ਅੰਦਰ ਵਾੜ ਕੇ ਬਚਾਈ ਜਾਨ

0
5

ਪੰਜਾਬ ਅੰਦਰ ਗੋਲੀਆਂ ਚੱਲਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਅਧੀਨ ਆਉਂਦੇ ਅਜਨਾਲਾ ਤੋਂ ਸਾਹਮਣੇ ਆਇਆ ਐ, ਜਿੱਥੇ ਅੰਮ੍ਰਿਤਸਰ ਤੋਂ ਅਜਨਾਲਾ ਆ ਰਹੇ ਐਡਵੋਕੇਟ ਸੁਨੀਲ ਪਾਲ ਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਘਟਨਾ ਵੇਲੇ ਗੱਡੀ ਵਿਚ ਐਡਵੋਕੇਟ ਤੋਂ ਇਲਾਵਾ ਉਸ ਦੇ ਸਾਥੀ ਸਵਾਰ ਸੀ। ਐਡਵੋਕੇਟ ਨੇ ਆਪਣੀ ਗੱਡੀ ਭਜਾ ਕੇ ਥਾਣੇ ਅੰਦਰ ਵਾੜ ਕੇ ਆਪਣੀ ਜਾਨ ਬਚਾਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਸੁਨੀਲ ਪਾਲ ਸਿੰਘ ਨੇ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਕੁਝ ਸਾਥੀਆਂ ਨਾਲ ਅਜਨਾਲਾ ਵਾਪਸ ਆ ਰਹੇ ਸੀ ਕਿ ਰਿਲਾਇੰਸ ਪੈਟਰੋਲ ਪੰਪ ਨੇੜੇ ਗੱਡੀ ਤੇ ਸਵਾਰ ਕੁਝ ਲੋਕਾਂ ਨੇ ਉਹਨਾਂ ਦੀ ਗੱਡੀ ਉੱਪਰ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਇੱਕ ਗੋਲੀ ਉਹਨਾਂ ਦੀ ਗੱਡੀ ਵਿੱਚ ਲੱਗੀ ਅਤੇ ਉਹਨਾਂ ਨੇ ਗੱਡੀ ਭਜਾ ਕੇ ਥਾਣੇ ਵਿੱਚ ਵੜ ਕੇ ਆਪਣੀ ਜਾਨ ਬਚਾਈ।
ਉਹਨਾਂ ਨੇ ਦੱਸਿਆ ਕਿ ਜਿਹੜੇ ਲੋਕ ਉਹਨਾਂ ਦੇ ਪਿੱਛੇ ਲੱਗੇ ਹੋਏ ਸੀ ਉਹਨਾਂ ਚੋਂ ਦੋ ਨੌਜਵਾਨ ਉਹਨਾਂ ਪਿੱਛੇ ਥਾਣੇ ਤੱਕ ਆਏ ਜਿਨਾਂ ਨੂੰ ਤੁਰੰਤ ਅਫੜਾ ਤਫੜੀ ਦੇ ਮਾਹੌਲ ਵਿੱਚ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਉਹਨਾਂ ਕਿਹਾ ਉਹ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਇਨਾ ਲੋਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬਾਕੀ ਲੋਕਾਂ ਨੂੰ ਵੀ ਕਾਬੂ ਕੀਤਾ ਜਾਵੇ।
ਇਸ ਸਬੰਧੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਸਲ ਦੋਸ਼ੀ ਜੋ ਵੀ ਪਾਇਆ ਗਿਆ ਉਸ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਜਿਸ ਗੱਡੀ ਉੱਪਰ ਗੋਲੀ ਲੱਗੀ ਹੈ ਉਸ ਦੀ ਫਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀ ਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਜਲਦਬਾਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here