ਜਲੰਧਰ ’ਚ ਨੌਜਵਾਨ ਦੀ ਸ਼ੱਕੀ ਹਾਲਤਾਂ ’ਚ ਮੌਤ/ ਪਰਿਵਾਰ ਮੁਤਾਬਕ ਦਿਲ ਦੇ ਦੌਰੇ ਕਾਰਨ ਗਈ ਜਾਨ/ ਸਾਬਕਾ ਵਿਧਾਇਕ ਅਗੁਰਾਲ ਨੇ ਪ੍ਰਗਟਾਇਆ ਸ਼ੱਕ

0
3

ਜਲੰਧਰ ਦੇ ਥਾਣਾ ਭਾਰਗਵ ਕੈਂਪ ਅਧੀਨ ਆਉਂਦੇ ਅਵਤਾਰ ਨਗਰ ਵਿਖੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸਚਿਨ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।  ਨੌਜਵਾਨ ਦੀ ਮੌਤ ਤੋਂ ਬਾਦ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਐ।  ਭਾਰਗਵ ਕੈਂਪ ਪੁਲਿਸ ਸਟੇਸ਼ਨ ਦੇ ਇੰਚਾਰਜ ਮੋਹਨ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ, ਫਿਰ ਵੀ ਪੁਲਿਸ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ।
ਉਧਰ ਇਸ ਮਾਮਲੇ ਉਤੇ ਸਿਆਸਤ ਵੀ ਗਰਮਾ ਗਈ ਐ। ਸਾਬਕਾ ਵਿਧਾਇਕ ਨੇ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦਾ ਸ਼ੱਕ ਜਤਾਇਆ ਹੈ। ਸਾਬਕਾ ਵਿਧਾਇਕ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਰਕਾਰ ਦੀ ਨਸ਼ਿਆਂ ਖਿਲਾਫ ਲੜਾਈ  ਉਤੇ ਸਵਾਲ ਖੜ੍ਹੇ ਕੀਤੇ ਹਨ। ਖਬਰਾਂ ਮੁਤਾਬਕ ਕੁੱਝ ਸਥਾਨਕ ਵਾਸੀਆਂ ਨੇ ਵੀ ਨੌਜਵਾਨ ਦੀ ਮੌਤ ਲਈ ਨਸ਼ੇ ਨੂੰ ਕਾਰਨ ਦੱਸਿਆ ਹੈ।

LEAVE A REPLY

Please enter your comment!
Please enter your name here