ਮੋਗਾ ਪੁਲਿਸ ਦਾ ਆਪਰੇਸ਼ਨ ਪ੍ਰਹਾਰ ਤਹਿਤ ਵੱਡਾ ਐਕਸ਼ਨ/ 58 ਤੋਂ ਵੱਧ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

0
2

ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੇ ਆਪਰੇਸ਼ਨ ਪ੍ਰਹਾਰ ਤਹਿਤ ਸੂਬੇ ਭਰ ਅੰਦਰ ਅਪਰਾਧੀਆਂ ਖਿਲਾਫ ਸਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਤਹਿਤ ਕਾਰਵਾਈ ਕਰਦਿਆਂ ਮੋਗਾ ਪੁਲਿਸ ਨੇ 58 ਤੋਂ ਵੱਧ ਮੁਲਜਮਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਦੇ ਦੱਸਣ ਮੁਤਾਬਕ 50 ਤੋਂ ਵਧੇਰੇ ਟੀਮਾਂ ਵੱਲੋਂ ਜ਼ਿਲ੍ਹੇ ਭਰ ਅੰਦਰ ਛਾਪੇਮਾਰੀ ਕਰ ਕੇ ਅਪਰਾਧੀਆਂ ਦੀ ਪੈੜ ਨੱਪੀ ਜਾ ਰਹੀ ਹੈ। ਪੁਲਿਸ ਵੱਲੋਂ ਬਾਹਰ ਬੈਠੇ ਮੋਸਟ ਵਾਂਟਿਡ ਕ੍ਰਿਮਿਨਲਾਂ ਦੇ ਇਸ਼ਾਰੇ ਉਤੇ ਕੰਮ ਕਰਨ ਵਾਲਿਆਂ ਟਾਰਗੇਟ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਅੱਜੇ ਗਾਂਧੀ ਨੇ ਕਿਹਾ ਕਿ ਇਸ ਵਿਸ਼ੇਸ਼ ਡਰਾਈਵ ਦੌਰਾਨ ਮੋਗਾ ਜ਼ਿਲ੍ਹੇ ਵਿੱਚ ਲਗਭਗ 50 ਪੁਲਿਸ ਟੀਮਾਂ ਅਤੇ 400 ਦੇ ਕਰੀਬ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਕਾਰਵਾਈ ਵਿੱਚ ਸਾਰੇ ਐਸਐਚਓ, ਯੂਨਿਟ ਇੰਚਾਰਜ, ਡੀਐਸਪੀ ਅਤੇ ਐਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ, ਜਦਕਿ ਸੀਨੀਅਰ ਅਧਿਕਾਰੀਆਂ ਵੱਲੋਂ ਪੂਰੇ ਆਪਰੇਸ਼ਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ।ਆਪਰੇਸ਼ਨ ਦੇ ਪਹਿਲੇ ਦਿਨ ਮੋਗਾ ਪੁਲਿਸ ਵੱਲੋਂ ਕੁੱਲ 60 ਦੇ ਕਰੀਬ ਦੋਸ਼ੀ ਗਿਰਫ਼ਤਾਰ ਕੀਤੇ ਗਏ।
ਇਨ੍ਹਾਂ ਵਿੱਚੋਂ ਇਨਾ ਵਿਚ 17 ਦੋਸ਼ੀ ਐਨਡੀਪੀਐਸ ਐਕਟ ਦੇ ਤਹਿਤ ਅਤੇ 19 ਪੁਰਾਣੇ ਮਾਮਲਿਆਂ ਵਿੱਚ ਵਾਂਟਡ ਦੋਸ਼ੀ ਆਰਮਜ਼ ਐਕਟ ਅਤੇ ਬੀਐਨਐਸ ਦੇ ਮਾਮਲਿਆਂ ਹੇਠ ਕਈ ਗਿਰਫ਼ਤਾਰੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਦੋ ਪ੍ਰੋਕਲੇਮਡ ਅਫੈਂਡਰ (ਪੀਓ) ਵੀ ਗਿਰਫ਼ਤਾਰ ਕੀਤੇ ਗਏ ਹਨ, ਜਦਕਿ 11 ਦੋਸ਼ੀਆਂ ਖ਼ਿਲਾਫ਼ ਅਪਰਾਧ ਰੋਕੂ (ਪ੍ਰੀਵੈਂਟਿਵ) ਕਾਰਵਾਈ ਕੀਤੀ ਗਈ ਹੈ। ਕਾਰਵਾਈ ਦੌਰਾਨ ਪੁਲਿਸ ਵੱਲੋਂ 350 ਗ੍ਰਾਮ ਦੇ ਕਰੀਬ ਹੈਰੋਇਨ, ਤਿੰਨ ਗੈਰਕਾਨੂੰਨੀ ਹਥਿਆਰ ਅਤੇ ਲਾਈਵ ਰਾਊਂਡਸ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਏਜੀਟੀਐਫ ਅਤੇ ਕਾਊਂਟਰ ਇੰਟੈਲੀਜੈਂਸ ਦੀ ਇਨਪੁਟ ਅਤੇ ਲੋਕਲ ਸੋਰਸਿਜ਼ ਦੇ ਆਧਾਰ ’ਤੇ ਕੀਤੀ ਗਈ। ਪਹਿਲਾਂ ਹੀ ਕ੍ਰਿਮਿਨਲ ਤੱਤਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਹਾਈਡਆਉਟਸ ’ਤੇ ਟਾਰਗੇਟਡ ਰੇਡਸ ਕੀਤੀਆਂ ਗਈਆਂ, ਜਿਸ ਨਾਲ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਆਪਰੇਸ਼ਨ ਪ੍ਰਹਾਰ ਦਾ ਦੂਜਾ ਦਿਨ ਅੱਜ ਵੀ ਜਾਰੀ ਹੈ ਅਤੇ ਮੋਗਾ ਜ਼ਿਲ੍ਹੇ ਵਿੱਚ ਪੁਲਿਸ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਦੀ ਕਾਰਗੁਜ਼ਾਰੀ ਸੰਬੰਧੀ ਪੂਰੀ ਜਾਣਕਾਰੀ ਸ਼ਾਮ ਤੱਕ ਪ੍ਰੈਸ ਨੋਟ ਰਾਹੀਂ ਸਾਂਝੀ ਕੀਤੀ ਜਾਵੇਗੀ।

LEAVE A REPLY

Please enter your comment!
Please enter your name here