ਪੰਜਾਬ ਸੰਗਰੂਰ ਪੁਲਿਸ ਦੀ ਚਾਇਨਾ ਡੋਰ ਖਿਲਾਫ਼ ਸਖਤ/ ਦੁਕਾਨਾਂ ਦੀ ਕੀਤੀ ਜਾ ਰਹੀ ਲਗਾਤਾਰ ਚੈਕਿੰਗ By admin - January 20, 2026 0 5 Facebook Twitter Pinterest WhatsApp ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਬੜਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਉਥੇ ਦੂਜੇ ਪਾਸੇ ਗੱਲ ਕਰੀਏ ਤਾਂ ਚਾਈਨਾ ਡੋਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੜਾ ਸਖਤ ਨਜ਼ਰ ਆ ਰਿਹਾ ਹੈ। ਗੱਲ ਜੇਕਰ ਜ਼ਿਲ੍ਹਾ ਸੰਗਰੂਰ ਦੀ ਕੀਤੀ ਜਾਵੇ ਤਾਂ ਸਥਾਨਕ ਪੁਲਿਸ ਵੱਲੋਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਲੋਕਾਂ ਨੂੰ ਚਾਈਨਾ ਡੋਰ ਖਿਲਾਫ ਜਾਗਰੂਕ ਕਰਨ ਦੇ ਨਾਲ ਨਾਲ ਦੁਕਾਨਦਾਰਾਂ ਨੂੰ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਵੀ ਸਮਝਾ ਰਹੇ ਹਾਂ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਚਾਈਨਾ ਡੋਰ ਦੇ ਨੁਕਸਾਨ ਬਹੁਤ ਜ਼ਿਆਦਾ ਨੇ ਅਗਰ ਕੋਈ ਚਾਈਨਾ ਡੋਰ ਵੇਚੇਗਾ ਜਾਂ ਵਰਤੋਂ ਕਰੇਗਾ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਕਈ ਦੁਕਾਨਾਂ ਦੀ ਲਗਾਤਾਰ ਚੈਕਿੰਗ ਕੀਤੀ ਹੈ ਅੱਜ ਕਿਸੇ ਵੀ ਦੁਕਾਨਦਾਰਾਂ ਕੋਲੋਂ ਚਾਈਨਾ ਡੋਰ ਨਹੀਂ ਮਿਲੀ ਲੇਕਿਨ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਕਈ ਗੁਟ ਚਾਈਨਾ ਡੋਰ ਬਰਾਮਦ ਕੀਤੀ ਗਈ ਤੇ ਕੇਸ ਵੀ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ, ਜਿਹੜੇ ਦੁਕਾਨ ਦੀ ਚੈਕਿੰਗ ਕੀਤੀ ਗਈ ਉਹ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਅਸੀਂ ਲੁਧਿਆਣੇ ਤੋਂ ਇੱਥੇ ਪਤੰਗ ਵੇਚਣ ਲਈ ਆਏ ਹਾਂ ਅਤੇ ਜਿਹੜੀ ਸਾਡੇ ਕੋਲ ਡੋਰ ਹੈ ਉਹ ਧਾਗੇ ਵਾਲੀ ਡੋਰ ਹੈ।