Nationalਪੰਜਾਬ ਚੰਨੀ ਦੇ ਬਿਆਨ ਨੂੰ ਲੈ ਕੇ ਬੋਲੇ ਡਾ. ਰਾਜ ਕੁਮਾਰ ਵੇਰਕਾ/ ਕਿਹਾ, ਕਈ ਆਗੂ ਚਾਹੁੰਦੇ ਨੇ ਪਿਛੜਿਆਂ ਦੀ ਭਲਾਈ By admin - January 20, 2026 0 3 Facebook Twitter Pinterest WhatsApp ਸੀਨੀਅਰ ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਵੀ ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਸਿੰਘ ਚੰਨੀ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਨੀ ਦੀਆਂ ਗੱਲਾਂ ਦੇ ਗਲਤ ਮਤਲਬ ਕੱਢ ਕੇ ਮਾਮਲੇ ਨੂੰ ਬੇਵਜ੍ਹਾ ਤੁੱਲ ਦਿੱਤੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਉਹ ਪ੍ਰੋਗਰਾਮ ਦਲਿਤਾਂ ਦੇ ਮਸਲਿਆਂ ਲਈ ਕਰਵਾਇਆ ਗਿਆ, ਜਿੱਥੇ ਚੰਨੀ ਨੇ ਇਹ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਕੇਵਲ ਚੰਨੀ ਨਹੀਂ ਬਲਕਿ ਪਾਰਟੀ ਦੇ ਬਾਕੀ ਅੱਗੂ ਵੀ ਪਿਛੜਿਆਂ ਨੂੰ ਅੱਗੇ ਲਿਜਾਣ ਦੀ ਗੱਲ ਕਰਦੇ ਰਹੇ ਹਨ। ਉਨ੍ਹਾਂ ਕਾਂਗਰਸ ਅੰਦਰ ਹਰ ਕਿਸੇ ਨੂੰ ਆਪਣੀ ਰਾਇ ਰੱਖਣ ਦੀ ਖੁਲ੍ਹ ਹੈ। ਪਾਰਟੀ ਦੇ 35 ਆਗੂਆਂ ਦੀ ਹਾਈ ਕਮਾਡ ਵੱਲ ਚਿੱਠੀ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਆਗੂਆਂ ਨੇ ਆਪਣੀ ਹਾਈ ਕਮਾਡ ਨੂੰ ਵੀ ਪੱਤਰ ਲਿਖਿਆ ਐ ਪ੍ਰਧਾਨ ਮੰਤਰੀ ਮੋਦੀ ਜਾਂ ਕਿਸੇ ਹੋਰ ਵਿਰੋਧੀ ਆਗੂ ਵੱਲ ਤਾਂ ਨਹੀਂ ਲਿਖਿਆ।