ਪੰਜਾਬ ਚੰਡੀਗੜ੍ਹ ਵਿਖੇ ਮੀਡੀਆ ਨੂੰ ਮੁਖਾਤਿਬ ਹੋਏ ਰਾਜਾ ਵੜਿੰਗ/ ਚੰਨੀ ਮਾਮਲੇ ਬਾਰੇ ਬੋਲਣ ਤੋਂ ਵੱਟਿਆ ਟਾਲਾ By admin - January 20, 2026 0 13 Facebook Twitter Pinterest WhatsApp ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਅੰਦਰ ਜੋ ਕੋਈ ਵੀ ਧਰਮ ਜਾਂ ਜਾਂਚ ਦੇ ਨਾਮ ਤੇ ਰਾਜਨੀਤੀ ਕਰੇਗਾ, ਉਹ ਤਬਾਹ ਹੋ ਜਾਵੇਗਾ। ਚੰਨੀ ਦੇ ਬਿਆਨ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਉਹ ਪੰਜਾਬ ਪ੍ਰਧਾਨ ਹੋਣ ਨਾਤੇ ਇਸ ਮੁੱਦੇ ਤੇ ਕੁੱਝ ਨਹੀਂ ਬੋਲਣਗੇ ਪਰ ਪੰਜਾਬ ਅੰਦਰ ਗੁਰੂ ਸਾਹਿਬਾਨ ਨੇ ਸਭ ਨੂੰ ਧਰਮ ਤੇ ਜਾਤ-ਪਾਤ ਨੂੰ ਮੂਲੋਂ ਰੱਦ ਕਰ ਦਿੱਤਾ ਸੀ, ਇਸ ਲਈ ਪੰਜਾਬ ਅੰਦਰ ਇਹੋ ਜਿਹੀਆਂ ਗੱਲਾਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਤ ਪਾਤ ਤੇ ਧਰਮ ਦੀ ਰਾਜਨੀਤੀ ਕੇਵਲ ਭਾਜਪਾ ਹੀ ਕਰਦੀ ਹੈ ਜਦਕਿ ਕਾਂਗਰਸ ਇਕ ਸੈਕੂਲਰ ਪਾਰਟੀ ਹੈ ਅਤੇ ਪਾਰਟੀ ਅੰਦਰ ਹਰ ਕਿਸੇ ਨੂੰ ਆਪਣੀ ਰਾਇ ਰੱਖਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਜਾਤੀਵਾਦ ਦੀ ਅੱਗ ਨਾਲ ਖੇਡੇਗਾ, ਉਹ ਜ਼ਰੂਰ ਸੜ ਜਾਵੇਗਾ। ਉਨ੍ਹਾਂ ਕਿਹਾ ਕਿ ਹਾਈਕਮਾਨ ਫੈਸਲਾ ਕਰੇਗੀ ਕਿ ਕਾਂਗਰਸ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨਾਲ ਚੋਣਾਂ ਲੜੇਗੀ ਜਾਂ ਨਹੀਂ, ਪਰ ਕਈ ਰਾਜਾਂ ਵਿੱਚ, ਕਾਂਗਰਸ ਨੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੋਂ ਬਿਨਾਂ ਚੋਣਾਂ ਲੜੀਆਂ ਹਨ। ਮੈਨੂੰ ਦੱਸੋ ਕਿ ਕੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਦਾ ਕੋਈ ਫਾਇਦਾ ਹੈ। ਚੰਨੀ ਸਾਹਿਬ ਬਾਰੇ ਉਨ੍ਹਾਂ ਕਿਹਾ ਕਿ ਮੈਂ ਆਪਣੇ ਵਿਚਾਰ ਪਾਰਟੀ ਹਾਈਕਮਾਨ ਅੱਗੇ ਪੇਸ਼ ਕਰਾਂਗਾ। ਜਾਤੀਵਾਦ ਕਾਂਗਰਸ ਦੀ ਵਿਚਾਰਧਾਰਾ ਨਹੀਂ ਹੈ, ਇਹ ਭਾਜਪਾ ਦੀ ਵਿਚਾਰਧਾਰਾ ਹੈ।