ਪੰਜਾਬ ਮਨਪ੍ਰੀਤ ਬਾਦਲ ਦਾ ਰਾਜਾ ਵੜਿੰਗ ’ਤੇ ਪਲਟਵਾਰ/ ਪੋਸਟ ’ਚ ਕੀਤੇ ਦਾਅਵਿਆਂ ਬਾਰੇ ਦਿੱਤਾ ਮੋੜਵਾਂ ਜਵਾਬ/ ਸਾਧੇ ਤਿੱਖੇ ਨਿਸ਼ਾਨੇ, ਲਾਏ ਗੰਭੀਰ ਇਲਜ਼ਾਮ By admin - January 19, 2026 0 8 Facebook Twitter Pinterest WhatsApp ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਉਤੇ ਜਵਾਬੀ ਹਮਲਾ ਬੋਲਿਆ ਹੈ। ਰਾਜਾ ਵੜਿੰਗ ਵੱਲੋਂ ਮੇਜ਼ ਚੋਰੀ ਕਰਨ ਦੇ ਲਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਕਦੇ ਮੰਤਰੀ ਹੁੰਦਿਆਂ ਸਰਕਾਰੀ ਗੱਡੀ ਜਾਂ ਤੇਲ ਦੀ ਵਰਤੋਂ ਨਹੀਂ ਕੀਤੀ, ਫਿਰ ਉਨ੍ਹਾਂ ਨੇ ਮੇਜ ਚੋਰੀ ਕਿਉਂ ਕਰਨਾ ਸੀ। ਰਾਜਾ ਵੜਿੰਗ ਤੇ ਨਿੱਜੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਦਰਜੀਆਂ ਦੇ ਪੈਸੇ ਨਹੀਂ ਦਿੰਦੇ ਅਤੇ ਬੱਸਾਂ ਦੀਆਂ ਬਾਡੀਆਂ ਵਰਗੇ ਗੰਭੀਰ ਦੋਸ਼ਾਂ ਵਿਚ ਘਿਰੇ ਹੋਏ ਨੇ, ਉਹ ਸਾਡੇ ਉਤੇ ਬਿਨਾਂ ਵਜ੍ਹਾਂ ਇਲਜਾਮ ਲਾ ਰਹੇ ਨੇ। ਦੱਸਣਯੋਗ ਐ ਕਿ ਬੀਤੇ ਦਿਨੀਂ ਕਾਂਗਰਸ ਦੇ ਫੇਸਬੁੱਕ ਪੇਜ ਤੇ ਇਕ ਪੋਸਟ ਵਾਇਰਲ ਹੋਈ ਸੀ, ਜਿਸ ਵਿਚ ਮਨਪ੍ਰੀਤ ਬਾਦਲ ਤੇ ਮੇਜ ਚੋਰੀ ਦੇ ਇਲਜਾਮ ਲਾਏ ਗਏ ਸੀ। ਸਰਕਾਰੀ ਕੋਠੀ ’ਚੋਂ ਮੇਜ਼ ਚੋਰੀ ਕਰਨ ਦੇ ਦੋਸ਼ ਲਾਏ ਜਾਣ ਮਗਰੋਂ ਮਨਪ੍ਰੀਤ ਬਾਦਲ ਨੇ ਵੀਡੀਓ ਜਾਰੀ ਕਰ ਕੇ ਸ਼ਬਦੀ ਹਮਲਾ ਕੀਤਾ ਹੈ। ਆਪਣੇ ਵੀਡੀਓ ਬਿਆਨ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਹੁੰਦਿਆਂ ਉਨ੍ਹਾਂ ਕਦੇ ਸਰਕਾਰੀ ਗੱਡੀ ਜਾਂ ਤੇਲ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਕੋਠੀ ਨੰਬਰ 47 ਛੱਡਣ ਵੇਲੇ ਉਨ੍ਹਾਂ ਨੇ ਟੁੱਟ-ਭੱਜ ਲਈ 1.84 ਲੱਖ ਰੁਪਏ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਏ ਸਨ, ਇਸ ਲਈ ਚੋਰੀ ਦੇ ਦੋਸ਼ ਬੇਬੁਨਿਆਦ ਅਤੇ ਝੂਠੇ ਹਨ। ਰਾਜਾ ਵੜਿੰਗ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ‘ਵੱਡੀਆਂ ਗੱਡੀਆਂ ਵਿੱਚ ਘੁੰਮਣ ਵਾਲੇ ਪ੍ਰਧਾਨ ਦਰਜੀਆਂ ਦੇ ਪੈਸੇ ਦੇਣੇ ਵੀ ਭੁੱਲ ਜਾਂਦੇ ਹਨ।’ ਉਨ੍ਹਾਂ ਨੇ ਰਾਜਾ ਵੜਿੰਗ ਵੱਲੋਂ ਸ਼ੁਰੂਆਤੀ ਦਿਨਾਂ ਦੌਰਾਨ ਲਈ ਮਦਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੜਿੰਗ ਨੇ ਪੰਜਾਬ ਦੇ ਕਾਰੀਗਰਾਂ ਨੂੰ ਅਣਗੌਲਿਆ ਕਰ ਕੇ ਜੈਪੁਰ ਤੋਂ ਮਹਿੰਗੇ ਭਾਅ ’ਤੇ ਬੱਸਾਂ ਦੀਆਂ ਬਾਡੀਆਂ ਲੁਆਈਆਂ ਸਨ। ਉਨ੍ਹਾਂ ਕਿਹਾ ਕਿ ਜੇਕਰ ਇਹੀ ਬਾਡੀਆਂ ਪੰਜਾਬ ਵਿਚੋਂ ਲੁਆਈਆਂ ਜਾਂਦੀਆਂ ਤਾਂ ਪੰਜਾਬ ਦੇ ਕਾਰੀਗਰਾਂ ਨੂੰ ਲਾਭ ਹੋਣ ਦੇ ਨਾਲ ਨਾਲ ਜੀਐਸਟੀ ਦਾ ਪੈਸਾ ਵੀ ਪੰਜਾਬ ਦੇ ਖਜਾਨੇ ਵਿਚ ਆਉਣਾ ਸੀ ਪਰ ਰਾਜਾ ਵੜਿੰਗ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਰਾਜਾ ਵੜਿੰਗ ਉਤੇ ਹੋਰ ਵੀ ਕਈ ਗੰਭੀਰ ਇਲਜਾਮ ਲਾਏ। ਮਨਪ੍ਰੀਤ ਬਾਦਲ ਦੇ ਪਲਟਵਾਰ ਤੋਂ ਬਾਅਦ ‘ਬਾਰਾਂ ਪਾਂਜਾ 48’ ਅਤੇ ਮੇਜ਼ ਚੋਰੀ ਮਾਮਲੇ ਨੂੰ ਲੈ ਕੇ ਬਿਆਨਬਾਜ਼ੀ ਹੋਰ ਤੇਜ਼ ਹੋਣ ਦੇ ਆਸਾਰ ਹਨ।