ਹੁਸ਼ਿਆਰਪੁਰ ਵਾਸੀ ਨੌਜਵਾਨ ਦੀ ਇਟਲੀ ’ਚ ਮੌਤ/ ਪੰਜ ਮਹੀਨੇ ਪਹਿਲਾਂ ਗਿਆ ਸੀ ਵਿਦੇਸ਼/ ਭੇਦਭਰੀ ਹਾਲਤ ’ਚ ਮੌਤ, ਪਰਿਵਾਰ ਦਾ ਬੂਰਾ ਹਾਲ

0
8

ਰੋਜੀ ਰੋਜੀ ਦੀ ਭਾਲ ਵਿਚ ਵਿਦੇਸ਼ ਗਏ ਪੰਜਾਬੀਆਂ ਨਾਲ ਅਣਹੋਣੀਆਂ ਵਾਪਰਨ ਦਾ ਸਿਲਸਿਲਾ ਥੰਮ ਨਹੀਂ ਰਿਹਾ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਧੀਨ ਆਉਂਦੇ ਪਿੰਡ ਖੋਲੇ ਤੋਂ ਸਾਹਮਣੇ ਆਇਆ ਐ, ਜਿੱਥੇ ਦੇ ਵਾਸੀ ਨੌਜਵਾਨ ਦੀ ਵਿਦੇਸ਼ੀ ਧਰਤੀ ਇਟਲੀ ਵਿਚ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਐ। ਪਰਿਵਾਰ ਦੇ ਦੱਸਣ ਮੁਤਾਬਕ 24 ਸਾਲਾ ਟਵਿਕਲ ਰੰਧਾਵਾ 5 ਮਹੀਨੇ ਪਹਿਲਾਂ ਇਟਲੀ ਗਿਆ ਸੀ, ਜਿੱਥੇ ਉਸਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਐ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਵਿੰਕਲ ਦੇ ਪਿਤਾ, ਜਗੀਰ ਸਿੰਘ ਨੇ ਕਿਹਾ, “ਮੇਰੇ ਦੋ ਪੁੱਤਰ ਹਨ, ਅਤੇ ਟਵਿੰਕਲ ਸਭ ਤੋਂ ਛੋਟਾ ਸੀ। ਪਰਿਵਾਰ ਦੇ ਵਿੱਤੀ ਹਾਲਾਤ ਠੀਕ ਨਾ ਹੋਣ ਦੇ ਚਲਦਿਆਂ ਕਰਜ਼ਾ ਚੁੱਕ ਕੇ ਟਵਿੰਕਲ ਨੂੰ 5 ਮਹੀਨੇ ਪਹਿਲਾਂ ਇਟਲੀ ਭੇਜਿਆ ਸੀ। ਦੋ ਦਿਨ ਪਹਿਲਾਂ ਇਟਲੀ ਵਿਚ ਉਸ ਦੇ ਨਾਲ ਰਹਿੰਦੇ ਮੁੰਡਿਆਂ ਨੇ ਫੋਨ ਉਤੇ ਉਸ ਦੀ ਮੌਤ ਹੋਣ ਦੀ ਖਬਰ ਦਿੱਤੀ। ਜਗੀਰ ਸਿੰਘ ਨੇ ਕਿਹਾ ਕਿ ਉਸਨੇ ਦੋ ਦਿਨ ਪਹਿਲਾਂ ਟਵਿੰਕਲ ਨਾਲ ਫ਼ੋਨ ‘ਤੇ ਗੱਲ ਕੀਤੀ ਸੀ ਅਤੇ ਉਹ ਬਹੁਤ ਖੁਸ਼ ਸੀ। ਉਸਦੀ ਮੌਤ ਦੀ ਅਚਾਨਕ ਖ਼ਬਰ ਸ਼ੱਕ ਪੈਦਾ ਕਰਦੀ ਹੈ ਕਿ ਉਸ ਨਾਲ ਕੁਝ ਗਲਤ ਹੋਇਆ ਹੋਵੇਗਾ।
ਟਵਿੰਕਲ ਦੇ ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਟਵਿੰਕਲ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਹਾਇਤਾ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਉਸਦਾ ਅੰਤਿਮ ਸੰਸਕਾਰ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾ ਸਕੇ।

LEAVE A REPLY

Please enter your comment!
Please enter your name here