ਪੰਜਾਬ ਦੋਰਾਹਾ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ/ ਮੁਕਾਬਲੇ ਤੋਂ ਬਾਅਦ ਦੋ ਬਦਮਾਸ਼ ਕਾਬੂ/ ਐਸਐਚਓ ਦੀ ਮੁਸ਼ਕਲ ਨਾਲ ਬਚੀ ਜਾਨ By admin - January 19, 2026 0 8 Facebook Twitter Pinterest WhatsApp ਦੋਰਾਹਾ ’ਚ ਅੱਜ ਸਵੇਰਸਾਰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਪੁਲਿਸ ਦਾ ਅਪਰਾਧੀਆਂ ਵਿਚਾਲੇ ਮੁਕਾਬਲਾ ਹੋ ਗਿਆ। ਇਸ ਦੌਰਾਨ ਦੋਰਾਹਾ ਦੇ ਐਸਐਚਓ ਆਕਾਸ਼ ਦੱਤ ਵਾਲ-ਵਾਲ ਬਚ ਗਏ। ਮੁਕਾਬਲੇ ਦੌਰਾਨ ਅਪਰਾਧੀਆਂ ਨੇ ਐਸਐਚਓ ਦੀ ਛਾਤੀ ਵਿੱਚ ਗੋਲੀ ਮਾਰੀ, ਪਰ ਬੁਲੇਟਪਰੂਫ ਜੈਕੇਟ ਪਾਈ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋ ਮੁਲਜਮਾਂ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਐਸਪੀ ਪਵਨਜੀਤ ਚੌਧਰੀ ਨੇ ਦੱਸਿਆ ਕਿ ਦੋਰਾਹਾ ਪੁਲਿਸ ਨੂੰ ਇੱਕ ਆਰੋਪੀ ਦੀ ਭਾਲ ਸੀ ਜਿਸ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਜਿਸ ਤੇ ਪੁਲਿਸ ਨੇ ਦੋਰਾਹਾ ਤੋਂ ਛਾਉਣੀ ਰੋਡ ਵੱਲ ਸਕੋਰਪੀਓ ਗੱਡੀ ਵਿਚ ਆਉਂਦੇ ਆਰੋਪੀ ਨੂੰ ਘੇਰ ਲਿਆ। ਆਰੋਪੀ ਨੇ ਭੱਜਣ ਲਈ ਪੁਲਿਸ ਦੀ ਗੱਡੀ ਚ ਆਪਣੀ ਗੱਡੀ ਮਾਰੀ ਅਤੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚੋਂ ਦੋ ਗੋਲੀਆਂ ਪੁਲਿਸ ਦੀ ਗੱਡੀ ਤੇ ਲੱਗੀਆਂ ਤੇ ਇੱਕ ਗੋਲੀ ਐਸਐਚ ਓ ਆਕਾਸ਼ ਦੱਤ ਦੀ ਛਾਤੀ ਉਤੇ ਲੱਗੀ ਪਰ ਬੁਲੇਟ ਪ੍ਰੂਫ ਜੈਕਟ ਪਾਈ ਹੋਣ ਕਾਰਨ ਉਨ੍ਹਾਂ ਦਾ ਬਚਾਅ ਰਿਹਾ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੁੱਖ ਆਰੋਪੀ ਦੇ ਵੀ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਉਸ ਨੂੰ ਸਾਥੀ ਸਮੇਤ ਕਾਬੂ ਕਰ ਲਿਆ।