ਅੰਮ੍ਰਿਤਸਰ ਦੇ ਗਰੀਨ ਫੀਲਡ ਇਲਾਕੇ ’ਚ ਹਾਦਸਾ/ ਬਲੈਨੋ ਸਵਾਰ ਨੇ ਮਹਿਲਾ ਤੇ ਦੋ ਗੱਡੀਆਂ ਨੂੰ ਮਾਰੀ ਟੱਕਰ

0
5

 

ਅੰਮ੍ਰਿਤਸਰ ਦੇ ਗਰੀਨ ਫੀਲਡ ਇਲਾਕੇ ਵਿਚ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਤੇਜ਼ ਰਫਤਾਰ ਬਲੈਨੋ ਕਾਰ ਨੇ ਪਹਿਲਾਂ ਇਕ ਮਹਿਲਾ ਨੂੰ ਲਪੇਟ ਵਿਚ ਲੈਣ ਤੋਂ ਬਾਦ ਅੱਗੇ ਜਾ ਕੇ ਦੋ ਹੋਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮਹਿਲਾ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਹਾਦਸੇ ਵਿਚ ਸਵਾਰਾਂ ਦਾ ਬਚਾਅ ਰਿਹਾ ਐ ਜਦਕਿ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਘਟਨਾ 27 ਫੁੱਟੀ ਮਜੀਠਾ ਰੋਡ ਦੀ ਹੈ। ਤੇਜ਼ ਰਫਤਾਰ ਕਾਰ ਵੱਲੋਂ ਮਹਿਲਾ ਨੂੰ ਟੱਕਰ ਮਾਰ ਕੇ ਭੱਜਣ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਨੇ। ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸੇ ਵਿਚ ਬਲੈਰੋ ਚਾਲਕ ਦੇ ਵੀ ਸੱਟਾਂ ਲੱਗੀਆਂ ਨੇ। ਘਨਟਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here