ਪੰਜਾਬ ਪੁਲਿਸ ਮੁਲਾਜ਼ਮ ਨੇ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ/ ਮਾਲਕ ਹਵਾਲੇ ਕੀਤਾ ਗੁਆਚਿਆ ਮੋਬਾਈਲ By admin - January 18, 2026 0 5 Facebook Twitter Pinterest WhatsApp ਟਰੈਫਿਕ ਪੁਲਿਸ ਗੁਰਦਾਸਪੁਰ ਵਿੱਚ ਤੈਨਾਤ ਏਐਸਆਈ ਗੁਰਮੀਤ ਸਿੰਘ ਨੇ ਇੱਕ ਵਾਰ ਫੇਰ ਇਮਾਨਦਾਰੀ ਦਿਖਾਈ ਹੈ। ਗੁਰਮੀਤ ਸਿੰਘ ਨੇ ਲਗਾਤਾਰ ਦੂਸਰੀ ਵਾਰ ਡਾਕਖਾਨਾ ਚੌਂਕ ਵਿੱਚ ਡਿਊਟੀ ਦੌਰਾਨ ਲੱਭਿਆ ਮਹਿੰਗਾ ਮੋਬਾਈਲ ਉਸਦੇ ਅਸਲੀ ਮਾਲਕ ਤੱਕ ਪਹੁੰਚਾਇਆ ਹੈ। ਇਸ ਤੋਂ ਪਹਿਲਾਂ ਭਾਈ ਲਾਲੋ ਚੌਂਕ ਵਿੱਚ ਇੱਕ ਵਿਅਕਤੀ ਦਾ ਕਰੀਬ 25 ਹਜਾਰ ਰੁਪਏ ਕੀਮਤ ਦਾ ਲੱਭਿਆ ਮੋਬਾਈਲ ਇਸੇ ਟਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਮੋਬਾਇਲ ਦੇ ਮਾਲਕ ਤੱਕ ਪਹੁੰਚਾਇਆ ਗਿਆ ਸੀ ਤੇ ਹੁਣ ਸੰਨੀ ਨਾਮਕ ਨੌਜਵਾਨ ਦਾ ਡਿੱਗਿਆ ਮੋਬਾਇਲ ਉਸਨੂੰ ਵਾਪਸ ਕੀਤਾ ਹੈ। ਪੁਲਿਸ ਮੁਲਾਜਮ ਦੀ ਇਮਾਨਦਾਰੀ ਦੀ ਪ੍ਰਸੰਸਾ ਹੋ ਰਹੀ ਹੈ। ਮੋਬਾਇਲ ਵਿੱਚ ਪੇ ਟੀ ਐਮ ਐਪ ਵਿੱਚ ਇਕ ਲੱਖ ਰੁਪਏ ਤੋਂ ਵੱਧ ਰਕਮ ਸੀ ਅਤੇ ਮੋਬਾਇਲ ਗਵਾਚਣ ਤੋਂ ਬਾਅਦ ਮੋਬਾਇਲ ਦੇ ਮਾਲਕ ਨੂੰ ਫਿਕਰ ਪੈ ਗਈ ਸੀ ਕਿ ਐਤਵਾਰ ਹੋਣ ਕਾਰਨ ਉਹ ਬੈਂਕ ਜਾ ਕੇ ਆਪਣੀ ਐਪ ਵਿੱਚੋਂ ਜਮਾ ਨਕਦੀ ਕਢਵਾਉਣ ਤੇ ਰੋਕ ਨਹੀਂ ਲਗਵਾ ਸਕਦਾ। ਇਸ ਲਈ ਉਹ ਬਾਰ-ਬਾਰ ਡਿੱਗੇ ਮੋਬਾਈਲ ਫੋਨ ਨੰਬਰ ਤੇ ਕਾਲ ਕਰ ਰਿਹਾ ਸੀ।