ਪੰਜਾਬ ਖਡੂਰ ਸਾਹਿਬ ਦੇ ਪਿੰਡ ਮਾਣੋਚਾਹਲ ਵਿਖੇ ਫਾਇਰਿੰਗ/ ਬਲਾਕ ਸੰਮਤੀ ਮੈਂਬਰ ਦੇ ਘਰ ’ਤੇ ਚੱਲੀਆਂ ਗੋਲੀਆਂ/ 50 ਲੱਖ ਫਿਰੌਤੀ ਦੀ ਕੀਤੀ ਗਈ ਸੀ ਮੰਗ By admin - January 18, 2026 0 7 Facebook Twitter Pinterest WhatsApp ਤਰਨ ਤਾਰਨ ਜ਼ਿਲ੍ਹੇ ਅੰਦਰ ਫਿਰੌਤੀ ਲਈ ਗੋਲੀਆਂ ਚੱਲਣ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਹਲਕਾ ਖਡੂਰ ਸਾਹਿਬ ਦੇ ਪਿੰਡ ਮਾਣੋਚਾਹਲ ਤੋਂ ਸਾਹਮਣੇ ਆਇਆ ਹੈ, ਜਿੱਥੇ ਸਾਬਕਾ ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ ਦੇ ਘਰ ਤਾਬੜਤੋੜ ਫਾਇਰਿੰਗ ਹੋਈ ਹੈ। ਖਬਰਾਂ ਮੁਤਾਬਕ ਸਾਬਕਾ ਬਲਾਕ ਸੰਮਤੀ ਮੈਂਬਰ ਤੋੰ 50 ਲੱਖ ਦੀ ਫਿਰੌਤੀ ਮੰਗੀ ਗਈ ਸੀ ਤੇ ਮੰਗ ਪੂਰੀ ਨਾ ਹੋਣ ਉਤੇ ਫਾਇਰਿੰਗ ਕੀਤੀ ਗਈ ਐ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਕੱਲ ਵਿਆਹ ਤੇ ਸਨ ਤੇ ਤਕਰੀਬਨ 6:30 ਵਜੇ ਉਨਾਂ ਦੇ ਘਰ ਦੇ ਬਾਹਰ ਇੱਕ ਕਾਲੇ ਰੰਗ ਦੀ ਬਰੀਜ਼ਾ ਕਾਰ ਆਉਂਦੀ ਹੈ ਜਿਸਦੇ ਵਿੱਚ ਚਾਰ ਅਣਪਛਾਤੇ ਸਵਾਰ ਹੁੰਦੇ ਨੇ ਜਿੰਨਾਂ ਦੇ ਵਿੱਚੋਂ ਦੋ ਵਿਅਕਤੀ ਮੂੰਹ ਢੱਕ ਕੇ ਗੱਡੀ ਵਿੱਚੋਂ ਬਾਹਰ ਆਉਂਦੇ ਹਨ ਤੇ ਮੇਰੇ ਨੌਕਰਾਂ ਨੂੰ ਗੰਨ ਪੁਆਇੰਟ ਦੇ ਉੱਪਰ ਪੁੱਛਦੇ ਹਨ ਕਿ ਜਸਪਾਲ ਸਿੰਘ ਕਿੱਥੇ ਹੈ ਅਤੇ ਉਨਾਂ ਦੇ ਖੇਤ ਦੇ ਵਿੱਚ ਕੰਮ ਕਰਨ ਵਾਲੇ ਨੌਕਰ ਕਹਿੰਦੇ ਹਨ ਕਿ ਉਹ ਇੱਥੇ ਨਹੀਂ ਹਨ ਤੇ ਫਿਰ ਉਹ ਘਰ ਦੇ ਅੰਦਰ ਦਾਖਲ ਹੋ ਕੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ। ਜਸਪਾਲ ਸਿੰਘ ਦੇ ਕਹਿਣ ਮੁਤਾਬਕ ਕੀ ਉਹਨਾਂ ਦੇ ਘਰ ਦੇ ਵਿੱਚ ਤਕਰੀਬਨ ਅੱਠ ਰਾਊਂਡ ਫਾਇਰ ਕੀਤੇ ਗਏ ਹਨ। ਉਨਾਂ ਨੂੰ ਅੱਜ ਤੋਂ ਚਾਰ ਮਹੀਨੇ ਪਹਿਲਾਂ ਵੀ ਵਿਦੇਸ਼ੀ ਨੰਬਰਾਂ ਤੋਂ 50 ਲੱਖ ਦੀ ਫਰੌਤੀ ਦੇ ਫੋਨ ਆਉਂਦੇ ਸਨ ਅਤੇ ਉਨਾਂ ਨੂੰ ਦੋ ਦਿਨ ਪਹਿਲਾਂ ਵੀ ਫੋਨ ਤੇ ਇਹ ਕਿਹਾ ਗਿਆ ਕਿ ਜੇਕਰ ਤੂੰ ਫਰੌਤੀ ਨਹੀਂ ਦੇਵੇਂਗਾ ਤੇ ਤੇਰਾ ਨੁਕਸਾਨ ਕਰਾਂਗੇ ਅਤੇ ਚਾਰ ਮਹੀਨੇ ਪਹਿਲਾਂ ਵੀ ਉਹ ਪੁਲਿਸ ਨੂੰ ਇਸ ਬਾਰੇ ਇਤਲਾਹ ਕਰਦੇ ਹਨ ਅਤੇ ਡੀਸੀ ਤਾਰਨ ਤਾਰਨ ਕੋਲ ਵੀ ਆਪਣੀ ਸੁਰੱਖਿਆ ਦੇ ਲਈ ਹਥਿਆਰ ਦਾ ਲਾਇਸੰਸ ਦੇਣ ਦੀ ਮੰਗ ਕੀਤੀ ਸੀ। ਲੇਕਿਨ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਇਹ ਮਾਮਲਾ ਵੀ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਅਤੇ ਹੁਣ ਵੀ ਪੁਲਿਸ ਵੱਲੋਂ ਇਸ ਦੇ ਉੱਪਰ ਕੋਈ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਦਰਖਾਸਤ ਸੰਬੰਧਿਤ ਮਾਨੋਚਾਹਲ ਦੀ ਚੌਂਕੀ ਦੇ ਵਿੱਚ ਵੀ ਦਿੱਤੀ ਗਈ ਹੈ , ਜਿਸ ਤੋਂ ਬਾਅਦ ਇਹ ਮਾਮਲਾ ਤਰਨ ਤਾਰਨ ਦੇ ਥਾਣਾ ਸਦਰ ਦੇ ਵਿੱਚ ਪਹੁੰਚਦਾ ਹੈ ਅਤੇ ਉੱਥੇ ਮੌਜੂਦ ਐਸ.ਐਚ.ਓ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਜਲਦੀ ਉਹਨਾਂ ਦੀ ਗਿਰਿਫਤਾਰੀ ਕਰਕੇ ਸਖਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਏਗੀ।