ਅਕਾਲੀ ਦਲ ਦਾ ਗੈਂਗਸਟਰ ਨੂੰ ਲੈ ਕੇ ਸਰਕਾਰ ਵੱਲ ਨਿਸ਼ਾਨਾ/ ਬੁਲਾਰਾ ਅਰਸ਼ਦੀਪ ਕਲੇਰ ਨੇ ਚੁੱਕੇ ਵੱਡੇ ਸਵਾਲ/ ਜੱਗੂ ਭਗਵਾਨਪੁਰੀਆ ਨੂੰ ਬਚਾਉਣ ਦੇ ਲਾਏ ਇਲਜ਼ਾਮ

0
5

ਸ਼੍ਰੋਮਣੀ ਅਕਾਲੀ ਦਲ ਨੇ ਗੈਂਗਸਟਰਵਾਦ ਦੀ ਪੁਸ਼ਤ-ਪਨਾਹੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਬੁਲਾਰਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਗੈਂਗਸਟਰਵਾਦ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਵਾਅਦੇ ਤੋਂ ਉਲਟ ਕੰਮ ਕਰ ਰਹੀ ਐ। ਉਨ੍ਹਾਂ ਕਿਹਾ ਕਿ ਮੋਹਾਲੀ ਅਦਾਲਤ ਨੇ ਸਰਕਾਰ ਦੇ ਹਲਫਨਾਮਾ ਦੇ ਆਧਾਰ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਰੀ ਕੀਤਾ ਐ।
ਉਨ੍ਹਾਂ ਕਿਹਾ ਕਿ ਸਰਕਾਰ ਗੈਂਗਸਟਰਵਾਦ  ਖਿਲਾਫ ਕਾਰਵਾਈ ਦੀ ਥਾਂ ਗੁਰਦੁਆਰਿਆਂ ਵਿਚ ਪੁਲਿਸ ਭੇਜ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਾਰਾ ਧਿਆਨ ਗੁਰਦੁਆਰਿਆਂ ਦੇ ਪ੍ਰਬੰਧਾਂ ਅਤੇ ਗੋਲਕਾਂ ਵੱਲ ਹੈ ਜਦਕਿ ਪੰਜਾਬ ਦੇ ਹਾਲਾਤ ਲਗਾਤਾਰ ਵਿਗੜ ਰਹੇ ਨੇ ਪਰ ਸਰਕਾਰ ਮੂਕ ਦਰਸ਼ਕ ਬਣੀ ਹੋਈ ਐ। ਉਨ੍ਹਾਂ ਕਿਹਾ ਕਿ ਸਰਕਾਰ ਬੇਲੋੜੀ ਸਿਆਸਤ ਕਰ ਰਹੀ ਐ, ਜਿਸ ਦਾ ਜਵਾਬ ਲੋਕ ਸਮਾਂ ਆਉਣ ਉਤੇ ਸਰਕਾਰ ਤੋਂ ਲੈਣਗੇ।

LEAVE A REPLY

Please enter your comment!
Please enter your name here