ਪੰਜਾਬ ਫਤਹਿਗੜ੍ਹ ਚੂੜੀਆਂ ’ਚ ਚੋਰਾਂ ਦਾ ਡੇਅਰੀ ’ਤੇ ਧਾਵਾਂ/ ਨਕਦੀ ਤੋਂ ਇਲਾਵਾ ਖੋਆ ਤੇ ਘਿਓ ਲੈ ਕੇ ਫਰਾਰ By admin - January 17, 2026 0 8 Facebook Twitter Pinterest WhatsApp ਫਤਿਹਗੜ ਚੂੜੀਆਂ ਮੇਨ ਬਜਾਰ ਚੋਰਾਂ ਵੱਲੋਂ ਡੇਅਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਐ। ਇਥੇ ਕਾਲਾ ਡੇਅਰੀ ਦੀ ਦੁਕਾਨ ਦੇ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਚੋਰ 1 ਲੱਖ 25 ਹਜ਼ਾਰ ਨਕਦੀ ਤੋਂ ਇਲਾਵਾ 70 ਕਿਲੋ ਦੇਸੀ ਘਿਉ, ਮੱਖਣ ਅਤੇ ਖੋਆ ਲੈ ਕੇ ਫਰਾਰ ਹੋ ਗਏ। ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ। ਪੁਲਿਸ ਨੇ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਚੋਰਾਂ ਦੀ ਭਾਲ ਆਰੰਭ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਅਰੀ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਜਦ ਸਵੇਰੇ ਆਪਣੀ ਦੁਕਾਨ ਉਤੇ ਆਇਆ ਤਾਂ ਦੁਕਾਨ ਦੇ ਸ਼ਟਰ ਦੇ ਤਾਲੇ ਟੂਟੇ ਪਏ ਸਨ ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਡੇਅਰੀ ’ਚੋਂ ਦੇਸੀ ਘਿਉ ਦੇ ਇੱਕ ਇਕ ਕਿਲੋ ਦੇ 70 ਡੱਬਿਆਂ ਦੇ ਇਲਾਵਾ ਮੱਖਣ ਤੇ ਖੋਏ ਤੋਂ ਇਲਾਵਾ ਸਵਾ ਲੱਖ ਰੁਪਏ ਤੋਂ ਵੱਧ ਕੈਸ਼ ਗਾਇਬ ਸੀ। ਨਜਦੀਕੀ ਦੁਕਾਨਦਾਰਾਂ ਨੇ ਰੋਸ ਭਰੇ ਲਹਿਜੇ ’ਚ ਕਿਹਾ ਕਿ ਰਾਤ ਨੂੰ ਪੁਲਿਸ ਦੀ ਗਸ਼ਤ ਘੱਟ ਹੋਣ ਕਾਰਨ ਚੋਰਾਂ ਦੇ ਹੌਂਸਲੇ ਵਧੇ ਹਨ ਅਤੇ ਵਾਰਦਾਤਾਂ ਹੋ ਰਹੀਆਂ ਹਨ। ਦੁਕਾਨਦਾਰਾਂ ਨੇ ਚੋਰਾਂ ਨੂੰ ਛੇਤੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।