ਪੇਪਰ ਕਲਾਕਾਰ ਗੁਰਪ੍ਰੀਤ ਸਿੰਘ ਦਾ ਅਮਰੀਕਾ ’ਚ ਸਨਮਾਨ/ ਨਿਊ ਜਰਸੀ ਸਰਕਾਰ ਨੇ ਦਿੱਤਾ ਸਟੇਟ ਐਵਾਰਡ

0
9

ਪ੍ਰਸਿੱਧ ਪੇਪਰ ਕਲਾਕਾਰ ਗੁਰਪ੍ਰੀਤ ਸਿੰਘ ਨੂੰ ਅਮਰੀਕਾ ਦੇ ਨਿਊ ਜਰਸੀ ਸਟੇਟ ਲੈਗਿਸਲੇਚਰ ਵੱਲੋਂ ਰਾਜ ਪੱਧਰੀ ਸਨਮਾਨ ਕੀਤਾ ਗਿਆ ਐ। ਇਹ ਸਨਮਾਨ ਗੁਰਪ੍ਰੀਤ ਸਿੰਘ ਦੀ ਅਮਰੀਕਾ ਫੇਰੀ ਦੌਰਾਨ ਕੀਤਾ ਗਿਆ ਐ। ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਉਹ ਸਿੱਖ ਆਰਟ ਦੀ ਪਰਮੋਸ਼ਨ ਲਈ ਅਮਰੀਕਾ ਦੌਰੇ ਤੇ ਗਿਆ ਸੀ, ਜਿੱਥੇ ਦੀ ਨਿਊ ਜਰਸੀ ਸਰਕਾਰ ਨੇ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਐ।  ਇਹ ਸਨਮਾਨ ਉਨ੍ਹਾਂ ਦੇ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਕੀਮਤੀ ਅਤੇ ਵਿਲੱਖਣ ਯੋਗਦਾਨ ਲਈ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ, ਗੁਰਪ੍ਰੀਤ ਸਿੰਘ ਨੂੰ ਆਸਟ੍ਰੇਲੀਆ ਅਤੇ ਕੈਨੇਡਾ ਦੀ ਪਾਰਲੀਮੈਂਟ ਹਾਊਸ ਵਿੱਚ ਵੀ ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਉਨ੍ਹਾਂ ਦੇ ਉਲੱਖਣੀ ਕੰਮ ਲਈ ਸਨਮਾਨ ਪ੍ਰਾਪਤ ਹੋ ਚੁੱਕਾ ਹੈ। ਇਹ ਸਾਰੇ ਸਨਮਾਨਾਂ ਰਾਹੀਂ ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਅਤੇ ਸਮੂਹ ਪੰਜਾਬੀਅਤ ਦਾ ਮਾਣ ਵਧਾਇਆ ਹੈ। ਇਸ ਮੌਕੇ ’ਤੇ ਗੁਰਪ੍ਰੀਤ ਸਿੰਘ ਮੀਡੀਆ ਨਾਲ ਆਪਣੇ ਤਜਰਬੇ, ਕਲਾ ਯਾਤਰਾ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮਿਲੇ ਸਨਮਾਨਾਂ ਬਾਰੇ ਗੱਲਬਾਤ ਕਰਨਗੇ।

LEAVE A REPLY

Please enter your comment!
Please enter your name here