ਫਰੀਦਕੋਟ ਸ਼ਹਿਰ ਅੰਦਰ ਚੋਰਾਂ ਦੀ ਦਹਿਸ਼ਤ/ 2 ਦੁਕਾਨਾਂ ਤੇ ਸ਼ਟਰ ਤੋੜ ਉਡਾਈ ਨਕਦੀ ਤੇ ਸਾਮਾਨ

0
5

 

ਫਰੀਦਕੋਟ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਨੇ ਲੋਕਾਂ ਅੰਦਰ ਦੰਮ ਕੀਤਾ ਹੋਇਆ ਹੈ। ਇੱਥੇ ਆਏ ਦਿਨ ਚੋਰ ਵੱਡੀਆਂ ਚੋਰੀਆਂ ਨੂੰ ਅੰਜ਼ਾਮ ਦੇ ਰਹੇ ਨੇ। ਅੱਜ ਮੁੜ ਇੱਕ ਵਾਰ ਚੋਰਾਂ ਵੱਲੋਂ ਧੁੰਦ ਦਾ ਫਾਇਦਾ ਚੁਕਦੇ ਹੋਏ ਦੋ ਦੁਨਾਕਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਚੋਰਾਂ ਵਲੋਂ ਪਹਿਲਾ ਇੱਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਿੱਥੇ ਦੁਕਾਨ ਅੰਦਰ ਗੱਲੇ ਚ ਪਈ ਨਕਦੀ ਤੋਂ ਇਲਾਵਾ ਮੁਬਿਲ ਆਇਲ ਦੀਆਂ ਕੇਨੀਆਂ ਤੇ ਹੱਥ ਸਾਫ਼ ਕੀਤਾ ।
ਗੌਰਤਲਬ ਹੈ ਕੇ ਚੋਰ ਜਦੋ ਦੁਕਾਨ ਅੰਦਰ ਵੜੇ ਤਾਂ ਉਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਜਰੂਰ ਹੋਈਆਂ ਪਰ ਚੋਰਾਂ ਵੱਲੋਂ ਦੁਕਾਨ ਅੰਦਰ ਲੱਗੇ ਕੈਮਰੇ ਦਾ ਮੂੰਹ ਘੁਮਾ ਕੇ ਪਾਸੇ ਕਰ ਅਰਾਮ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਓਥੇ ਇਸ ਤੋਂ ਬਾਅਦ ਦੋ ਦੁਕਾਨਾਂ ਛੱਡ ਇੱਕ ਚਿਕਨ ਦੀ ਦੁਕਾਨ ਨੂੰ ਆਪਣਾ ਨਿਸ਼ਨਾਂ ਬਣਾਇਆ ਪਰ ਗ਼ਨੀਮਤ ਰਹੀ ਕੇ ਉਥੇ ਜਿਆਦਾ ਨੁਕਸਾਨ ਨਹੀਂ ਕਰ ਸਕੇ।ਫਿਲਹਾਲ ਮੌੱਕੇ ਤੇ ਪੁੱਜੀ ਪੁਲਿਸ ਜਾਂਚ ਚ ਜੁਟ ਗਈ ਹੈ।
ਉਧਰ ਦੁਕਾਨਦਾਰਾਂ ਨੇ ਕਹਿਣਾ ਹੈ ਕਿ ਸ਼ਹਿਰ ਅੰਦਰ ਲਗਾਤਾਰ ਵੱਧ ਰਹੀਆਂ ਚੋਰੀਆਂ ਦੇ ਕਾਰਨ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਰ ਪ੍ਰਸ਼ਾਸਨ ਇਹਨਾਂ ਚੋਰੀਆਂ ਨੂੰ ਰੋਕਣ ਵਿੱਚ ਬਿਲਕੁਲ ਅਸਫਲ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦਾ ਕੰਮ ਹੈ ਪਰ ਇੱਥੇ ਲਗਾਤਾਰ ਸਰਕਾਰ ਲਾ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਕਰਨ ਵਿੱਚ ਅਸਫਲ ਸਾਬਤ ਹੋ ਰਹੀ ਹੈ ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਫੜ ਕੇ ਸ਼ਹਿਰ ਵਿੱਚ ਫੈਲੇ ਡਰਦੇ ਮਾਹੌਲ ਨੂੰ ਖਤਮ ਕੀਤਾ ਜਾਵੇ।
ਇਸੇ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਦੱਸਿਆ ਕਿ ਲਗਾਤਾਰ ਦੁਕਾਨਦਾਰਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਆਪਣੀ ਦੁਕਾਨਾਂ ਦੀ ਰਾਖੀ ਲਈ ਚੌਂਕੀਦਾਰ ਰੱਖਣ ਜਾਂ ਆਪਣੇ ਦੁਕਾਨਾਂ ਦੇ ਬਾਹਰ ਕੈਮਰੇ ਲਗਾਏ ਜਾਣ ਪਰ ਇਸ ਪੂਰੀ ਮਾਰਕੀਟ ਦੇ ਵਿੱਚ ਨਾ ਤਾਂ ਕੋਈ ਚੌਂਕੀਦਾਰ ਹੈ ਤੇ ਨਾ ਹੀ ਕਿਸੇ ਦੁਕਾਨ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਧੁੰਦ ਦੇ ਕਾਰਨ  ਉਹਨਾਂ ਨੂੰ ਵੀ ਵੱਡੀ ਦਿੱਕਤ ਆਉਂਦੀ ਹੈ। ਪਰ ਉਹਨਾਂ ਭਰੋਸਾ ਦਿੱਤਾ ਕਿ ਜਲਦ ਹੀ ਇਹਨਾਂ ਚੋਰਾਂ ਨੂੰ ਫੜ ਕੇ ਚੋਰੀ ਦੀ ਵਾਰਦਾਤ ਨੂੰ ਟਰੇਸ ਕੀਤਾ ਜਾਵੇਗਾ।

LEAVE A REPLY

Please enter your comment!
Please enter your name here