ਲੁਧਿਆਣਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ/ ਕਤਲ ਕਰ ਕੇ ਬੇਆਬਾਦ ਜਗ੍ਹਾ ਸੁੱਟੀ ਸੀ ਲਾਸ਼

0
6

ਲੁਧਿਆਣਾ ਪੁਲਿਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸਮਝਾਂਦੇ ਹੋਏ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀਆਂ ਵੱਲੋਂ ਸੰਜੇ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਬੇਆਬਾਦ ਜਗਾਂ ਵਿੱਚ ਲਿਜਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਨਾਂ ਆਰੋਪੀਆਂ ਪਾਸੋਂ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਮ੍ਰਿਤਕ ਸੰਜੇ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਦੇ ਖੁਲਾਸੇ ਮੁਤਾਬਕ ਇਹ ਕਤਲ ਪੈਸਿਆਂ ਦੇ ਲੈਣ-ਦੇਣ ਨੂੰ ਕਰ ਕੇ ਦਿੱਤਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਜਸਕੀਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਤਿੰਨ ਜਨਵਰੀ ਨੂੰ ਸੰਜੇ ਦੇ ਭਰਾ ਵੱਲੋਂ ਥਾਣਾ ਸਾਹਨੇਵਾਲ ਪੁਲਿਸ ਨੂੰ ਉਸਦੇ ਗਾਇਬ ਹੋਣ ਦੀ ਇਤਲਾਹ ਦਿੱਤੀ ਗਈ ਸੀ ਅਤੇ ਇਸ ਦੇ ਅਧਾਰ ਤੇ ਇੱਕ ਕੇਸ ਦਰਜ ਕੀਤਾ ਗਿਆ ਸੀ। ਜਦਕਿ ਪੰਜ ਜਨਵਰੀ ਨੂੰ ਸਾਡਾ ਮੇਹਰਬਾਨ ਪੁਲਿਸ ਵੱਲੋਂ ਪਿੰਡ ਕੱਕਾ ਧੋਲਾ ਨੇੜੇ ਬੇਅਬਾਦ ਜਗ੍ਹਾ ਤੋਂ ਇੱਕ ਸੜੀ ਹੋਈ ਲਾਸ਼ ਬਰਾਮਦ ਹੋਈ, ਜਿਸਦੇ ਦੋ ਟੁਕੜੇ ਹੋ ਚੁੱਕੇ ਸਨ। ਜਾਂਚ ਦੌਰਾਨ ਲਾਸ਼ ਸੰਜੇ ਦੀ ਪਾਈ ਗਈ।
ਉਹਨਾਂ ਨੇ ਖੁਲਾਸਾ ਕੀਤਾ ਕਿ ਸੰਜੇ ਨੂੰ ਕਤਲ ਕਰਨ ਵਾਲੇ ਤਿੰਨ ਆਰੋਪੀਆਂ ਵਿੱਚੋਂ ਇੱਕ ਮੁੰਨਾ ਦੀ ਭੈਣ ਨੂੰ ਮ੍ਰਿਤਕ ਤੰਗ ਪਰੇਸ਼ਾਨ ਕਰਦਾ ਸੀ। ਜਦ ਕਿ ਦੂਸਰੇ ਆਰੋਪੀ ਮੰਗਲ ਸਿੰਘ ਦਾ ਸੰਜੇ ਨਾਲ ਪੈਸਿਆਂ ਨੂੰ ਲੈ ਕੇ ਕੋਈ ਵਿਵਾਦ ਸੀ। ਇਸੇ ਤਰ੍ਹਾਂ, ਤੀਜਾ ਆਰੋਪੀ ਰਜੇਸ਼ ਕੁਮਾਰ ਦੋਵਾਂ ਆਰੋਪੀਆਂ ਨੂੰ ਜੇਲ ਵਿੱਚ ਮਿਲਿਆ ਸੀ। ਤਿੰਨਾਂ ਆਰੋਪੀਆਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ।
ਇਸ ਵਿਚਾਲੇ ਆਰੋਪੀਆਂ ਵੱਲੋਂ ਤਿੰਨ ਜਨਵਰੀ ਨੂੰ ਸੰਜੇ ਨਾਲ ਕੁੱਟਮਾਰ ਕੀਤੀ ਗਈ, ਜਿਨਾਂ ਨੇ ਇਸ ਦੌਰਾਨ ਸੰਜੇ ਕੋਲ ਪਏ ਪੈਸੇ ਖੋਹ ਲਏ ਅਤੇ ਉਸਦੇ ਏਟੀਐਮ ਕਾਰਡ ਤੋਂ ਵੀ ਪੈਸੇ ਕਢਾਏ। ਜਦ ਕਿ ਸੰਜੇ ਦੀ ਮੌਤ ਹੋਣ ਤੇ ਪੰਜ ਜਨਵਰੀ ਨੂੰ ਉਸ ਦੀ ਲਾਸ਼ ਨੂੰ ਸੁੱਟ ਕੇ ਖੁਰਦ ਬੁਰਦ ਕਰ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਵੱਲੋਂ ਤਿੰਨਾਂ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here