ਪੰਜਾਬ ਗੁਰਦਾਸਪੁਰ ’ਚ ਬੇਜ਼ੁਬਾਨਾਂ ’ਤੇ ਢਾਹਿਆ ਕਹਿਰ/ ਦੋ ਗਾਵਾਂ ਦੀ ਮੌਤ, ਕਈਆਂ ਦੀ ਹਾਲਤ ਗੰਭੀਰ By admin - January 17, 2026 0 8 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਗੁਰਾਇਆ ਵਿਚ ਅਣਪਛਾਤਿਆਂ ਵੱਲੋਂ ਬੇਜ਼ੁਬਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਖਬਰਾਂ ਮੁਤਾਬਕ ਅਣਪਛਾਤਿਆਂ ਨੇ ਭੇਦਭਰੀ ਹਾਲਤ ਵਿਚ ਗਾਵਾਂ ਨੂੰ ਕੋਈ ਜ਼ਹਿਰੀਲੀ ਪਦਾਰਥ ਖੁਆ ਦਿੱਤਾ, ਜਿਸ ਕਾਰਨ ਦੋ ਕੀਮਤੀ ਗਾਵਾਂ ਦੀ ਮੌਤ ਹੋ ਗਈ, ਜਦਕਿ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਐ। ਪਸ਼ੂਆਂ ਦਾ ਮਾਲਕਾਂ ਦੇ ਦੱਸਣ ਮੁਤਾਬਕ ਪਹਿਲਾਂ ਉਨ੍ਹਾਂ ਦੇ ਟਰੈਕਟਰ ਨੂੰ ਸਾੜਣ ਦੀ ਕੋਸ਼ਿਸ਼ ਹੋਈ ਸੀ ਅਤੇ ਹੁਣ ਪਸ਼ੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਸ਼ਾਹਪੁਰ ਗੁਰਾਇਆਂ ਦੇ ਪੀੜਿਤ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਅਸੀਂ ਪਸ਼ੂਆਂ ਦੀਆਂ ਧਾਰਾਂ ਕੱਢਣ ਲੱਗੇ ਤਾਂ ਦੋ ਕੀਮਤੀ ਗਾਵਾਂ ਦੀ ਮੌਤ ਹੋ ਚੁੱਕੀ ਸੀ ਤੇ ਬਾਕੀ ਪਸ਼ੂਆਂ ਗੰਭੀਰ ਸੀ ਤੇ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਤਾਂ ਚਾਰ ਤੋਂ ਪੰਜ ਪੇੜੇ ਮਿਲੇ ਜਿਨਾਂ ਵਿੱਚ ਕਿਸੇ ਨੇ ਜਹਿਰ ਮਿਲਾਇਆ ਹੋਇਆ ਸੀ ਤੇ ਉਹਨਾਂ ਪੇੜਿਆਂ ਦੇ ਖਾਣ ਨਾਲ ਸਾਡੇ ਕੀਮਤੀ ਪਸ਼ੂਆਂ ਦੀ ਮੌਤ ਹੋਈ ਹੈ। ਪੀੜਤ ਕਿਸਾਨ ਨੇ ਦੱਸਿਆ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਹੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਾਡੇ ਟਰੈਕਟਰ ਨੂੰ ਵੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਇਸ ਸਬੰਧੀ ਸਾਡੇ ਵੱਲੋਂ ਤੁਰੰਤ ਪੁਲਿਸ ਥਾਣਾ ਕੋਰੀਡੋਰ ਨੂੰ ਸੂਚਿਤ ਕੀਤਾ ਗਿਆ ਹੈ। ਉਧਰ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਕੋਰੀਡੋਰ ਦੇ ਐਸਐਚਓ ਗੁਰਦਰਸ਼ਨ ਸਿੰਘ ਨੇ ਜਹਿਰੀਲੇ ਪੇੜੇ ਅਤੇ ਪਸ਼ੂਆਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।