ਗੁਰਦਾਸਪੁਰ ’ਚ ਅਧਿਆਪਕਾਂ ਦੀ ਵੈਨ ਨੂੰ ਹਾਦਸਾ/ 9 ਦੇ ਕਰੀਬ ਅਧਿਆਪਕ ਜ਼ਖਮੀ

0
7

 

-ਗੁਰਦਾਸਪੁਰ ਤੋਂ ਕਲਾਨੌਰ ਰੋਡ ਤੇ ਪਿੰਡ ਬਿਸ਼ਨ ਕੋਟ ਨੇੜੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਟਰੱਕ ਦੀ ਸਕੂਲੀ ਵੈਨ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ 9 ਦੇ ਕਰੀਬ ਅਧਿਆਪਕ ਜ਼ਖਮੀ ਹੋ ਗਏ,  ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਸਕੂਲ ਵੈਨ ਵਿੱਚ 15 ਦੇ ਕਰੀਬ ਅਧਿਆਪਕ ਸਵਾਰ ਸਨ ਜੋ ਕਿ ਸਕੂਲ ਵੈਨ ਵਿੱਚ ਸਵਾਰ ਹੋਕੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਡਿਊਟੀ ਤੇ ਜਾ ਰਹੇ ਸਨ। ਖਬਰਾਂ ਮੁਤਾਬਕ 5 ਅਧਿਆਪਕਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
 ਜਾਣਕਾਰੀ ਅਨੁਸਾਰ ਇਹ ਅਧਿਆਪਕ ਪਠਾਨਕੋਟ ਤੋਂ ਫਤਿਹਗੜ੍ਹ ਚੂੜੀਆਂ ਇੱਕ ਪ੍ਰਾਈਵੇਟ ਸਕੂਲ ਵੈਨ ਵਿੱਚ ਸਵਾਰ ਹੋ ਕੇ ਆਪਣੀ ਡਿਊਟੀ ਉੱਪਰ ਜਾ ਰਹੇ ਸਨ ਅਤੇ ਰਸਤੇ ਵਿਚ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਸੰਘਣੀ ਧੁੰਦ ਦੇ ਚਲਦਿਆਂ ਵਾਪਰੇ ਇਸ ਹਾਦਸੇ ਵਿਚ ਨੌ ਦੇ ਕਰੀਬ ਅਧਿਆਪਕ ਜਖਮੀ ਹੋ ਗਏ ਜਿਨਾਂ ਨੂੰ ਆਸ-ਪਾਸ ਦੇ ਲੋਕਾਂ ਨੇ ਬੜੀ ਮੁਸ਼ਕਿਲ ਦੇ ਨਾਲ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿਖੇ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਡਾਕਟਰਾਂ ਦੇ ਦੱਸਣ ਮੁਤਾਬਕ ਚਾਰ ਤੋਂ ਪੰਜ ਅਧਿਆਪਕਾਂ ਦੇ ਕਾਫੀ ਸੱਟਾਂ ਲੱਗੀਆਂ ਨੇ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਜਦਕਿ ਵੈਨ ਦਾ ਕਾਫੀ ਨੁਕਸਾਨ ਹੋਇਆ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here