ਤਰਨ ਤਾਰਨ ਪੁਲਿਸ ਨੇ ਮਾਲਕਾਂ ਨੂੰ ਸੌਂਪੇ 120 ਮੋਬਾਈਲ ਫੋਨ/ ਵੱਖ ਵੱਖ ਥਾਵਾਂ ਤੋਂ ਗੁੰਮ ਹੋਏ ਸੀ ਮੋਬਾਈਲ ਫੋਨ

0
9

ਤਰਨ ਤਾਰਨ ਪੁਲਿਸ ਨੇ 120 ਤੋਂ ਵੱਧ ਮੋਬਾਈਲ ਫੋਨ ਲੱਭ ਕੇ ਅਸਲ ਮਾਲਕਾਂ ਹਵਾਲੇ ਕੀਤੇ ਗਏ ਨੇ। ਇਹ ਸਾਰੇ ਫੋਨ ਪਿਛਲੇ ਚਾਰ ਮਹੀਨਿਆਂ ਦੌਰਾਨ ਵੱਖ ਵੱਖ ਤੋਂ ਚੋਰੀ ਅਤੇ ਖੋਹ ਹੋਏ ਸਨ। ਪੁਲਿਸ ਨੇ ਇਨ੍ਹਾਂ ਸਾਰੇ ਫੋਨਾਂ ਟਰੇਸ ਕਰਕੇ ਬਰਾਮਦ ਕਰਨ ਬਾਅਦ ਅਸਲ ਮਾਲਕਾਂ ਹਵਾਲੇ ਕੀਤਾ ਗਿਆ ਐ। ਮੋਬਾਈਲ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਬੀਤੇ ਚਾਰ ਮਹੀਨਿਆਂ ਦੌਰਾਨ ਵੱਖ-ਵੱਖ ਲੋਕਾਂ ਵੱਲੋਂ ਦਰਜ ਕਰਵਾਈਆਂ ਗਈਆਂ ਮੋਬਾਈਲ ਫੋਨ ਗੁੰਮ ਹੋਣ ਅਤੇ ਖੋਹ ਕੀਤੇ ਜਾਣ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹੋਏ ਉਨ੍ਹਾਂ ਨੂੰ ਫੋਨ ਲੱਭ ਕੇ ਸੌਂਪ ਦਿੱਤੇ ਗਏ ਹਨ। ਐੱਸ. ਐੱਸ. ਪੀ. ਲਾਂਬਾ ਨੇ ਦੱਸਿਆ ਕਿ ਇਸ ਦੌਰਾਨ ਪੁਲਿਸ ਨੇ 120 ਤੋਂ ਵੱਧ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਫੋਨ ਸਾਈਬਰ ਸੈਲ ਅਤੇ ਹੋਰ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਲੱਭਣ ’ਚ ਕਾਮਯਾਬੀ ਹਾਸਲ ਕੀਤੀ ਹੈ, ਜਿਨ੍ਹਾਂ ਦੀ ਕੀਮਤ ਕਰੀਬ 3 ਲੱਖ ਰੁਪਏ ਬਣਦੀ ਹੈ।
ਐੱਸ. ਐੱਸ. ਪੀ ਲਾਂਬਾ ਨੇ ਦੱਸਿਆ ਕਿ ਇਨ੍ਹਾਂ ਮੋਬਾਈਲਾਂ ਨੂੰ ਅੱਜ ਪੁਲਿਸ ਲਾਈਨ ਵਿਚ ਸਬੰਧਤ ਮਾਲਕਾਂ ਦੇ ਹਵਾਲੇ ਸੌਂਪ ਦਿੱਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਜੇ ਕਿਸੇ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਉਹ ਤੁਰੰਤ ਆਪਣੀ ਸ਼ਿਕਾਇਤ ਪੁਲਸ ਨੂੰ ਦਰਜ ਕਰਵਾ ਸਕਦਾ ਹੈ। ਜਿਸ ਵਿਚ ਪੁਲਸ ਉਸਦੀ ਪੂਰੀ ਮਦਦ ਕਰੇਗੀ ਅਤੇ ਹਰ ਹਾਲ ’ਚ ਉਸ ਦਾ ਮੋਬਾਈਲ ਲੱਭ ਕੇ ਉਸ ਨੂੰ ਸੌਂਪ ਦੇਵੇਗੀ।

LEAVE A REPLY

Please enter your comment!
Please enter your name here