ਪੰਜਾਬ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਐਸਜੀਪੀਸੀ ਪ੍ਰਧਾਨ ਧਾਮੀ/ ਪੰਜਾਬ ਸਰਕਾਰ ਵੱਲੋਂ ਥਾਂ ਥਾਂ ਕੀਤੀ ਨਾਕੇਬੰਦੀ ’ਤੇ ਸਵਾਲ/ 328 ਸਰੂਪ ਮਾਮਲੇ ’ਚ ਐਸਆਈਟੀ ਨੂੰ ਸਹਿਯੋਗ ਦੇਣ ਦਾ ਦਾਅਵਾ By admin - January 14, 2026 0 5 Facebook Twitter Pinterest WhatsApp ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸ਼ਹੀਦੀ ਜੋੜ ਮੇਲਾ ਮਾਘੀ ਵਿਖੇ ਸ਼ਿਰਕਤ ਕੀਤੀ। ਇਸ ਮੌਕੇ ਮੀਡੀਆ ਵੱਲੋਂ 328 ਪਾਵਨ ਸਰੂਪਾਂ ਮਾਮਲੇ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਸਿੰਘ ਸਾਹਿਬ ਵੱਲੋਂ ਬਿਆਨਬਾਜ਼ੀ ਤੋਂ ਮਨ੍ਹਾਂ ਕੀਤਾ ਐ, ਜਿਸ ਕਾਰਨ ਉਹ ਇਸ ਮੁੱਦੇ ਤੇ ਜ਼ਿਆਦਾ ਨਹੀਂ ਬੋਲਣਗੇ ਪਰ ਉਹ ਇਸ ਮਾਮਲੇ ਵਿਚ ਸਿਟ ਨੂੰ ਬਣਦਾ ਸਹਿਯੋਗ ਦੇਣਗੇ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਥਾਂ ਥਾਂ ਲਾਏ ਨਾਕਿਆਂ ਬਾਰੇ ਉਨ੍ਹਾਂ ਕਿਹਾ ਕਿ ਨਾਕੇ ਲਾਉਣਾ ਪੁਲਿਸ ਦਾ ਅਧਿਕਾਰ ਹੈ ਪਰ ਇਸ ਨਾਲ ਸੰਗਤ ਨੂੰ ਹੁੰਦੀ ਪ੍ਰੇਸ਼ਾਨੀ ਬਾਰੇ ਵੀ ਖਿਆਲ ਰੱਖਣਾ ਚਾਹੀਦਾ ਹੈ।