ਧਾਲੀਵਾਲ ਦੀ ਮੈਸੀ ਐਂਡ ਸੰਜ ਫਾਊਡੇਸ਼ਨ ਨੇ ਮਨਾਈ ਲੋਹੜੀ/ ਸਿਲਾਈ ਕਢਾਈ ਸੈਂਟਰ ਦੀਆਂ ਲੜਕੀਆਂ ਨੇ ਕੀਤੀ ਸ਼ਿਰਕਤ/ ਕੋਰਸ ਪੂਰਾ ਕਰ ਚੁੱਕੇ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ

0
8

ਗੁਰਦਾਸਪੁਰ ਦੇ ਧਾਰੀਵਾਲ ਸ਼ਹਿਰ ਵਿਖੇ ਸਥਿਤ ਸਿਲਾਈ ਕੱਢਾਈ ਸੈਂਟਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸੈਂਟਰ ਵਿਚ ਟਰੈਨਿੰਗ ਲੈ ਰਹੀਆਂ ਲੜਕੀਆਂ ਤੋਂ ਇਲਾਵਾ ਸੈਂਟਰ ਪ੍ਰਬੰਧਕਾਂ ਨੇ ਸ਼ਿਰਕਤ ਕੀਤੀ। ਦੱਸਣਯੋਗ ਐ ਕਿ ਸਮਾਜ ਭਲਾਈ ਸੰਸਥਾ ਮੈਸੀ ਐਂਡ ਸੰਜ ਫਾਊਂਡੇਸ਼ਨ ਯੂਐਸਏ ਵੱਲੋਂ ਇੱਥੇ ਕਈ ਸਾਲਾਂ ਤੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਵਾਸਤੇ ਮੁਫਤ ਵਿੱਚ ਸਿਲਾਈ ਸੈਂਟਰ ਖੋਲਿਆ ਗਿਆ ਹੈ। ਅੱਜ ਲੋਹੜੀ ਮੌਕੇ ਇੱਥੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਲੋਹੜੀ ਦੀ ਖੁਸ਼ੀ ਸਾਂਝੀ ਕਰਨ ਦੇ ਨਾਲ ਨਾਲ ਟ੍ਰੇਨਿੰਗ ਪੂਰੀ ਕਰ ਚੁੱਕੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਰਿਟਾਇਰਡ ਪ੍ਰਿੰਸੀਪਲ ਆਫਤਾਬ ਗਿੱਲ ਪਹੁੰਚੇ। ਗੱਲਬਾਤ ਦੌਰਾਨ ਉਹਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਜੋ ਟ੍ਰੇਨਿੰਗ ਲੜਕੀਆਂ ਨੇ ਪ੍ਰਾਪਤ ਕੀਤੀ ਹੈ ਇਹ ਉਹਨਾਂ ਦੇ ਆਉਣ ਵਾਲੇ ਜੀਵਨ ਦੇ ਵਿੱਚ ਸਹਾਈ ਹੋਏਗੀ ।ਇਸ ਦੇ ਨਾਲ ਉਹ ਆਪਣੇ ਜੀਵਨ ਨੂੰ ਸੁਰੱਖਿਅਤ ਕਰ ਸਕਦੀਆਂ ਹਨ।
ਇਸ ਮੌਕੇ ਤੇ ਪਹੁੰਚੇ ਪ੍ਰਸਿੱਧ ਸਮਾਜ ਸੇਵੀ ਐਡਵੋਕੇਟ ਕਮਲ ਮਸੀਹ ਖੋਖਰ ਨੇ ਕਿਹਾ ਕਿ ਮੈਸੀ ਐਂਡ ਸੈਂਸ ਫਾਊਂਡੇਸ਼ਨ ਯੂਐਸਏ ਵੱਲੋਂ ਲਗਾਤਾਰ ਜਰੂਰਤਮੰਦ ਲੋਕਾਂ ਦੀ ਭਲਾਈ ਲਈ ਕਾਰਜ ਕੀਤੇ ਜਾ ਰਹੇ ਹਨ , ਬੇਹਦ ਸ਼ਲਾਘਾਯੋਗ ਹਨ। ਇਸ ਮੌਕੇ ਤੇ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਤੇ ਕ੍ਰਿਸਚਨ ਨੈਸ਼ਨਲ ਫਰੰਟ ਦੇ ਪੰਜਾਬ ਯੂਥ ਪ੍ਰਧਾਨ ਬਬਾ ਗਿੱਲ ਨੇ ਕਿਹਾ ਕਿ ਸ਼ਹਿਰ ਧਾਰੀਵਾਲ ਦੇ ਵਾਰਡ ਨੰਬਰ 12 ਵਿੱਚ ਮੈਸੀ ਐਂਡ ਸੈਂਸ ਫਾਊਂਡੇਸ਼ਨ ਯੂਐਸਏ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੁਫਤ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈ। ਉਹਨਾਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਿਲਾਈ ਸੈਂਟਰ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਮੁਫਤ ਵਿੱਚ ਸਿਖਲਾਈ ਦਿੰਦਾ ਰਵੇਗਾ ਇਸ ਮੌਕੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਹੋਰ ਵੀ ਕਿਸੇ ਖੇਤਰ ਵਿੱਚ ਪੜ੍ਹਾਈ ਤੋਂ ਕੋਈ ਵਿਦਿਆਰਥੀ ਪੈਸੇ ਕਰਕੇ ਵਾਂਝਾ ਰਹਿ ਜਾਂਦਾ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।

LEAVE A REPLY

Please enter your comment!
Please enter your name here