ਫਰੀਦਕੋਟ ’ਚ ਨਹੀਂ ਰੁਕ ਰਿਹਾ ਚਾਇਨਾ ਡੋਰ ਦਾ ਕਹਿਰ/ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਜ਼ਿੰਮੇਵਾਰ/ ਘਰਾਂ ਅੰਦਰ ਵਿਕਦੀ ਡੋਰ ’ਤੇ ਸਿਕੰਜਾ ਕੱਸਣ ਦੀ ਮੰਗ

0
8

ਸਰਕਾਰ ਦੀਆਂ ਸਖਤ ਹਦਾਇਤਾਂ ਤੇ ਪੁਲਿਸ ਦੀ ਸਖਤੀ ਦੇ ਬਾਵਜੂਦ ਫਰੀਦਕੋਟ ਸ਼ਹਿਰ ਅੰਦਰ ਚਾਈਨਾ ਡੋਰ ਦੀ ਵਰਤੋਂ ਦੇ ਮਾਮਲੇ ਥੰਮ੍ਹ ਨਹੀਂ ਰਹੇ। ਦੁਕਾਨਦਾਰਾਂ ਨੇ ਇਸ ਸਭ ਲਈ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਜ਼ਿੰਮੇਵਾਰ ਦੱਸਿਆ ਐ। ਦੁਕਾਨਦਾਰਾਂ ਦਾ ਕਹਿਣਾ ਐ ਕਿ ਉਨ੍ਹਾਂ ਵੱਲੋਂ ਚਾਇਨਾ ਡੋਰ ਦੀ ਖਰੀਦ ਦੇ ਸੇਲ ਨੂੰ ਲੈ ਕੇ ਆਪਣੇ ਭਾਈਚਾਰੇ ਵੱਲੋਂ ਵਿਸ਼ੇਸ਼ ਯਤਨ ਕੀਤੇ ਜ ਰਹੇ ਨੇ ਪਰ ਪੁਲਿਸ ਵੱਲੋਂ ਘਰਾਂ ਵਿਚੋਂ ਹੁੰਦੀ ਵਿਕਰੀ ਉਤੇ ਨਕੇਲ ਨਹੀਂ ਕੱਸੀ ਜਾ ਰਹੀ, ਜਿਸ ਕਾਰਨ ਡੋਰ ਦੀ ਚੋਰੀ-ਛਿਪੇ ਵਿਕਰੀ ਜਾਰੀ ਐ, ਜਿਸ ਕਾਰਨ ਹਾਦਸੇ ਵਾਪਰ ਰਹੇ ਨੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਚਾਇਨਾ ਡੋਰ ਖਿਲਾਫ ਇਕਸਾਰ ਕਾਰਵਾਈ ਦੀ ਮੰਗ ਕੀਤੀ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਫਰੀਦਕੋਟ ਦੇ ਸਾਰੇ ਦੁਕਾਨਦਾਰਾਂ ਨੇ ਫੈਸਲਾ ਲਿਆ ਹੈ ਕਿ ਉਹ ਚਾਈਨਾ ਡੋਰ ਨਹੀਂ ਵੇਚਣਗੇ ਅਤੇ ਨਾ ਹੀ ਚਾਈਨਾ ਡੋਰ ਵੇਚਣ ਵਾਲੇ ਦੇ ਖਿਲਾਫ ਅਗਰ ਕੋਈ ਕਾਰਵਾਈ ਹੁੰਦੀ ਹੈ ਉਸਦੇ ਹੱਕ ਵਿੱਚ ਆਉਣਗੇ ਪਰ ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਉਹਨਾਂ ਦੀਆਂ ਦੁਕਾਨਾਂ ਤੇ ਆ ਕੇ ਛਾਪੇਮਾਰੀ ਤਾਂ ਕਰਦੀ ਹੈ ਪਰ ਜੋ ਚਾਈਨਾ ਡੋਰ ਘਰਾਂ ਵਿੱਚ ਲੁਕੋ ਕੇ ਵੇਚੀ ਜਾ ਰਹੀ ਹੈ, ਉਸ ਪ੍ਰਤੀ ਪੁਲਿਸ ਕਦੀ ਵੀ ਕੋਈ ਕਾਰਵਾਈ ਨਹੀਂ ਕਰਦੀ ਜਿਸ ਨਾਲ ਉਨਾਂ ਦੇ ਕਾਰੋਬਾਰ ਨੂੰ ਵੀ ਵੱਡਾ ਨੁਕਸਾਨ ਪਹੁੰਚਦਾ ਹੈ।
ਉਧਰ ਪੰਛੀ ਪ੍ਰੇਮੀ ਡਾਕਟਰ ਸ਼ੰਕਰ ਨੇ ਦੱਸਿਆ ਕਿ ਅਜੇ ਬਸੰਤ ਦੀ ਸ਼ੁਰੂਆਤ ਨਹੀਂ ਹੋਈ ਪਰ ਇਸ ਤੋਂ ਪਹਿਲਾਂ ਹੀ ਹੁਣ ਤੱਕ 30 ਤੋਂ 35 ਪੰਛੀ ਉਹਨਾਂ ਦੇ ਕੋਲ ਜ਼ਖਮੀ ਹਾਲਤ ਵਿੱਚ ਪੁੱਜੇ ਹਨ ਅਤੇ ਕਈਆਂ ਦੀ ਮੌਤ ਵੀ ਹੋ ਚੁਕੀ ਹੈ ਜੋ ਚਾਈਨਾ ਡੋਰ ਦੇ ਚਪੇਟ ਵਿੱਚ ਆਏ ਸਨ। ਉਹਨਾਂ ਕਿਹਾ ਕਿ ਜੇ ਇਹੀ ਹਾਲਾਤ ਰਹੇ ਤਾਂ ਬਸੰਤ ਤੱਕ ਇਹਨਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਨਾਲ ਹੀ ਉਹਨਾਂ ਕਿਹਾ ਕਿ ਇਹ ਡੋਰਾ ਸਿਰਫ ਪਸ਼ੂ ਪੰਛੀਆਂ ਨਹੀਂ ਬਲਕਿ ਇਨਸਾਨੀ ਜਾਨਾਂ ਲਈ ਵੀ ਬਹੁਤ ਜ਼ਿਆਦਾ ਘਾਤਕ ਸਾਬਤ ਹੋ ਰਹੀ ਹੈ, ਜਿਸ ਨੂੰ ਤੁਰੰਤ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਹ ਡੋਰ ਚਾਈਨਾ ਵਿਚ ਨਹੀਂ ਬਲਕਿ ਪੰਜਾਬ ਵਿੱਚ ਜਾਂ ਹੋਰ ਸੂਬਿਆਂ ਵਿੱਚ ਧੜਲੇ ਨਾਲ ਬਣਦੀ ਹੈ ਜੋ ਕਿ ਮੱਛੀ ਫੜਨ ਵਾਲੇ ਧਾਗੇ ਦੇ ਨਾਂ ਉਤੇ ਬਣਾਈ ਜਾਂਦੀ ਪਰ ਇਸ ਦਾ ਇਸਤੇਮਾਲ ਪਤੰਗਾਂ ਨੂੰ ਉਡਾਉਣ ਲਈ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਦੁਕਾਨਦਾਰ ਇਸ ਵਾਰ ਜ਼ਰੂਰ ਸੁਚੇਤ ਹੋਏ ਹਨ ਪਰ ਪ੍ਰਸ਼ਾਸਨ ਵੱਲੋਂ ਆਪਣੀ ਜਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਜਾ ਰਹੀ। ਉਹਨਾਂ ਕਿਹਾ ਕਿ ਇਸ ਚਾਈਨਾ ਡੋਰ ਦੇ ਇਸਤੇਮਾਲ ਸਬੰਧੀ ਸਿਰਫ ਬੱਚਿਆਂ ਨੂੰ ਨਹੀਂ ਬਲਕਿ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਸੁਚੇਤ ਹੋਣਾ ਪਏਗਾ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਦੇਣ ਤਾਂ ਜੋ ਕੀਮਤੀ ਜਾਨਾਂ ’ਤੇ ਇਹ ਡੋਰਾ ਭਾਰੀ ਨਾ ਪੈ ਸਕੇ।

LEAVE A REPLY

Please enter your comment!
Please enter your name here