ਚੰਡੀਗੜ੍ਹ ’ਚ ਰਾਜਪਾਲ ਨੂੰ ਮਿਲੇ ਸੁਖਪਾਲ ਖਹਿਰਾ/ ਸਰਕਾਰ ਦੀ ਵੱਖ ਵੱਖ ਮਾਮਲਿਆਂ ਨੂੰ ਲੈ ਕੇ ਕੀਤੀ ਸ਼ਿਕਾਇਤ

0
8

ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਟਰਾਰੀਆਂ ਨੂੰ ਮਿਲ ਕੇ ਪੰਜਾਬ ਸਰਕਾਰ ਦੀ ਸ਼ਿਕਾਇਤ ਕੀਤੀ ਐ। ਰਾਜਪਾਲ ਨਾਲ ਮਿਲਣੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਅੱਜ ਅਸੀਂ ਰਾਜਪਾਲ ਨਾਲ ਦੋ ਅਹਿਮ ਮੁੱਦਿਆਂ ਨੂੰ ਲੈ ਕੇ ਰਾਜਪਾਲ ਨਾਲ ਮੁਲਾਕਾਤ ਕੀਤੀ ਐ। ਉਨ੍ਹਾਂ ਕਿਹਾ ਕਿ ਸਰਕਾਰ ਬਦਲਾਖੋਲੀ ਤਹਿਤ ਕੰਮ ਕਰ ਰਹੀ ਐ, ਜਿਸ ਲਈ ਉਨ੍ਹਾਂ ਨੇ ਕੋਲੋਂ ਪੂਰੇ ਡੈਲੀਗੇਸ਼ਨ ਨੂੰ ਮਿਲਣ ਲਈ ਸਮਾਂ ਮੰਗਿਆ ਐ। ਇਸ ਤੋਂ ਇਲਾਵਾ ਕੁਦਰਤੀ ਸੋਮਿਆਂ ਨਾਲ ਛੇੜਛਾੜ ਦਾ ਮੁੱਦਾ ਰਾਜਪਾਲ ਕੋਲ ਉਠਾਇਆ ਗਿਆ ਐ।
ਸਰਕਾਰ ਉਤੇ ਬਦਲਾਖੋਰੀ ਦੇ ਇਲਜਾਮ ਲਾਉਂਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਕੋਈ ਸਰਕਾਰ ਵਿਰੁੱਧ ਬੋਲਦਾ ਹੈ ਤਾਂ  ਉਸ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ਼ਾਰੇ ਉਤੇ ਪੁਲਿਸ ਪੱਤਰਕਾਰਾਂ ਤੇ ਲੀਡਰਾਂ ਉਤੇ ਪਰਚੇ ਦਰਜ ਕਰ ਰਹੀ ਹੈ, ਜਿਸ ਦੇ ਚਲਦਿਆਂ ਪੰਜਾਬ ਪੁਲਿਸ ਸਟੇਟ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਕੱਲਾ ਮੇਰੇ ਭਲੱਥ ਵਿੱਚ 9 ਝੂਠੀਆਂ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ। ਇਕ ਫਰਜ਼ੀ ਜਿਹੀ ਐਫ ਆਈ ਆਰ ਦਰਜ ਕੀਤੀ ਗਈ ਹੈ ਕਿ ਇੰਨਾਂ ਨੇ ਰਾਸ਼ਣ ਚੋਰੀ ਕੀਤਾ ਹੈ ਜਿਸ ਵਿੱਚ ਅਣਪਛਾਤੇ ਲਿਖ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here