ਸਮਰਾਲਾ ਦਾ ਘੁਲਾਲ ਟੋਲ ਪਲਾਜ਼ਾ ਟੋਲ ਮੁਕਤ/ 10 ਤੋਂ 4 ਵਜੇ ਤਕ ਕੀਤਾ ਟੋਲ ਪਰਚੀ ਮੁਕਤ/ ਕੌਮ ਇਨਸਾਫ ਮੋਰਚੇ ਵੱਲੋਂ ਦਿੱਤੀ ਗਈ ਸੀ ਕਾਲ

0
6

ਕੌਮੀ ਇਨਸਾਫ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੀ ਕਾਲ ਦੇ ਤਹਿਤ ਅੱਜ ਸਮਰਾਲਾ ਨੇੜਲਾ ਘੁਲਾਲ ਟੋਲ ਪਲਾਜ਼ਾ ਸਵੇਰੇ 10 ਤੋਂ ਲੈ ਕੇ 4 ਵਜੇ ਤਕ ਪਰਚੀ ਮੁਕਤ ਰਿਹਾ। ਮੋਰਚਾ ਦੇ ਸੱਦੇ ਤਹਿਤ ਅੱਜ ਕਿਸਾਨ ਅਤੇ ਨਿਹੰਗ ਜਥੇਬੰਦੀਆਂ ਨੇ ਟੋਲ ਪਲਾਜਾ ਵਿਖੇ ਧਰਨਾ ਦੇ ਕੇ ਟੋਲ ਪਲਾਜਾ ਨੂੰ ਪਰਚੀ ਮੁਕਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀਆਂ ਦ ਆਗੂਆਂ ਨੇ ਕਿਹ ਕਿ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾਂਦੀ ਤਾਂ ਇਹ ਮੋਰਚਾ ਅੱਗੇ ਵੀ ਇਸੇ ਤਰ੍ਹਾਂ ਚਲਦਾ ਰਹੇਗਾ।ਉਹਨਾਂ ਨੇ ਸਰਕਾਰਾਂ ਨੂੰ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਲਈ ਕਾਨੂੰਨ ਕਾਨੂੰਨ ਬਣਾਉਣ ਦੀ ਮੰਗ ਕੀਤੀ ਤਾਂ ਜੋ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਦੇ ਦਿਲਾਂ ਅੰਦਰ ਕਾਨੂੰਨ ਦਾ ਡਰ ਪੈਦਾ ਕੀਤਾ ਜਾ ਸਕੇ।

LEAVE A REPLY

Please enter your comment!
Please enter your name here