ਕਪੂਰਥਲਾ ਦੀ ਵਾਰਡਬੰਦੀ ਨੂੰ ਲੈ ਕੇ ਬੋਲੇ ਰਾਣਾ ਗੁਰਜੀਤ/ ਕਿਸੇ ਵੀ ਹਾਲਤ ’ਚ ਵਾਰਡਬੰਦੀ ਨਾ ਹੋਣ ਦੇਣ ਦਾ ਐਲਾਨ

0
10

ਕਪੂਰਥਲਾ ਦੇ ਵਾਰਡ ਨੰਬਰ 47 ਵਿਖੇ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਪਹੁੰਚੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੇ ਵਾਰਡਬੰਦੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇਹ ਵਾਰਡਬੰਦੀ ਗਲਤ ਮਨਸ਼ਾ ਨਾਲ ਕੀਤੀ ਜਾ ਰਹੀ ਐ, ਜਿਸ ਕਾਰਨ ਉਹ ਇਸ ਨੂੰ ਕਦੇ ਵੀ ਨਹੀਂ ਹੋਣ ਦੇਣਗੇ। ਇਸ ਦੌਰਾਨ ਰਾਜਾ ਵੜਿੰਗ ਦੇ ਨੌਜਵਾਨਾਂ ਨੂੰ ਟਿਕਟਾਂ ਦੇਣ ਬਾਰੇ ਉਨ੍ਹਾਂ ਕਿਹਾ ਕਿ ਜੇ ਅਜਿਹਾ ਹੁੰਦਾ ਐ ਤਾਂ ਉਹ ਪਿੱਛੇ ਹਟ ਜਾਣਗੇ।
ਇਸ ਦੌਰਾਨ ਉਨ੍ਹਾਂ ਨੇ ਨਵੀਂ ਬਣਨ ਵਾਲੀ ਗਲੀ ਦਾ ਕੰਮ ਸ਼ੁਰੂ ਕਰਵਾਇਆ, ਉਨ੍ਹਾਂ ਇਹ ਵੀ ਦਾਅਵਾ ਨਗਰ ਨਿਗਮ ਚੋਣਾਂ ਨੂੰ ਕਾਂਗਰਸ ਦੇ ਉਮੀਦਵਾਰਾਂ ਦਾ ਫੈਸਲਾ ਵਰਕਰਾਂ ਵੱਲੋਂ ਲਿਆ ਜਾਵੇਗਾ। ਉਨ੍ਹਾਂ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਚੋਰੀ ਚੋਰੀ ਉਦਘਾਟਨ ਕਰਨ ਵਾਲਿਆਂ ਨੂੰ ਲੋਕ ਪਸੰਦ ਨਹੀਂ ਕਰਦੇ, ਕੋਈ ਉਦਘਾਟਨ ਕਰਦੇ ਵੱਡਾ ਨਹੀਂ ਬਣ ਜਾਂਦਾ, ਇਲੈਕਸ਼ਨ ਜਿੱਤਣੇ ਪੈਂਦਾ ਆ, ਮਿਹਨਤ ਕਰਨੀ ਪੈਂਦੀ ਹੈ।

LEAVE A REPLY

Please enter your comment!
Please enter your name here