ਬਟਾਲਾ ਚ ਲੋਹੜੀ ਮੌਕੇ ਮਨਾਇਆ ਧੀਆਂ ਦਾ ਸਮਾਗਮ/ ਲੋਕ ਨਾਚ ਗਿੱਧਾ ਤੇ ਬੋਲੀਆਂ ਦੇ ਹੋਏ ਮੁਕਾਬਲੇ/ ਵਿਧਾਇਕ ਸ਼ੈਰੀ ਕਲਸੀ ਦੀ ਪਤਨੀ ਨੇ ਵੀ ਕੀਤੀ ਸ਼ਿਰਕਤ

0
6

ਬਟਾਲਾ ਵਿਖੇ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਰੌਣਕ ਵਿਹੜੇ ਦੀ ਨਾਮ ਹੇਠ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਧੀਆਂ ਦੇ ਲੋਕ ਨਾਚ ਗਿੱਧਾ ਅਤੇ ਬੋਲੀਆ ਦੇ ਮੁਕਾਬਲੇ ਕਰਵਾਏ ਗਏ ਅਤੇ ਭੁੱਗਾ ਬਾਲ ਮਨਾਈ ਧੀਆਂ ਦੀ ਲੋਹੜੀ ਮਨਾਈ ਗਈ। ਇਨ੍ਹਾਂ ਸਮਾਗਮ ਵਿਚ ਵਿਧਾਇਕ ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਕਲਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਧੀਆਂ ਦੇ ਸਤਿਕਾਰ ਵਿਚ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।
ਉੱਥੇ ਹੀ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਧੀਆ ਅਤੇ ਪੁੱਤਰਾਂ ਵਿਚ ਅੱਜ ਦੇ ਸਮੇਂ ’ਚ ਵੀ ਫਰਕ ਕਰਨ ਵਾਲੇ ਲੋਕਾਂ ਨੂੰ ਸੁਨੇਹਾ ਦੇਣ ਅਤੇ ਧੀਆਂ ਦੀ ਪਰਿਵਾਰ ਵਿਚ ਕੀ ਅਹਿਮੀਅਤ ਹੈ, ਦਾ ਸੁਨੇਹਾ ਦੇਣ ਲਈ ਇਹ ਸਮਾਗਮ ਕਰਵਾਇਆ ਗਿਆ ਸੀ।  ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਚੱਲਦੇ ਰਹਿਣਗੇ ਅਤੇ ਸਮਾਜ ’ਚ ਚੰਗਾ ਸੁਨੇਹਾ ਉਹ ਦੇਂਦੇ ਰਹਿਣਗੇ।
ਇਸ ਦੇ ਨਾਲ ਹੀ ਮੁੱਖ ਮਹਿਮਾਨ ਦੇ ਤੌਰ ’ਤੇ ਪੁਹੰਚੀ ਵਿਧਾਇਕ ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਕਲਸੀ ਦਾ ਕਹਿਣਾ ਸੀ ਕਿ ਧੀਆਂ ਅਤੇ ਪੁੱਤਾਂ ’ਚ ਫਰਕ ਨਹੀਂ ਕਰਨਾ ਚਾਹੀਦਾ ਅਤੇ ਇਸ ਤਰ੍ਹਾਂ ਦੇ ਸਮਾਗਮਾਂ ਰਾਹੀ ਲੋਕਾਂ ਨੂੰ ਇਕ ਚੰਗਾ ਸੁਨੇਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਘਰ ’ਚ ਧੀਆਂ ਨੂੰ ਇੱਜ਼ਤ ਦਿੱਤੀ ਜਾਂਦੀ ਹੈ ਉਸ ਘਰ ਚ ਖੁਸ਼ੀਆ ਆਪੇ ਆ ਜਾਂਦੀਆ ਹਨ।

LEAVE A REPLY

Please enter your comment!
Please enter your name here