ਗੁਰਦਾਸਪੁਰ ’ਚ ਆਵਾਰਾ ਕੁੱਤਿਆਂ ਦਾ ਮਹਿਲਾ ’ਤੇ ਹਮਲਾ/ ਖੇਤਾਂ ’ਚ ਘੇਰ ਕੇ ਕੀਤਾ ਬੂਰੀ ਤਰ੍ਹਾਂ ਜ਼ਖਮੀ

0
8

ਪੰਜਾਬ ਅੰਦਰ ਆਵਾਰਾ ਕੁੱਤਿਆਂ ਦੇ ਲੋਕਾਂ ਉਤੇ ਹਮਲੇ ਲਗਾਤਾਰ ਵੱਧ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਅਲੋਵਾਲ ਤੋਂ ਸਾਹਮਣੇ ਆਇਆ ਐ, ਜਿੱਥੇ ਰੇਖਾ ਨਾਮ ਦੀ ਪਰਵਾਸੀ ਔਰਤ ਨੂੰ ਅਵਾਰਾ ਕੁੱਤਿਆਂ ਨੇ ਘੇਰ ਕੇ ਬੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਐ। ਖਬਰਾਂ ਮੁਤਾਬਕ ਪੀੜਤਾ ਖੇਤਾਂ ਵਿਚ ਗਈ ਸੀ, ਜਿੱਥੇ ਉਸ ਨੂੰ 10 ਦੇ ਕਰੀਬ ਆਵਾਰਾ ਕੁੱਤਿਆਂ ਨੇ ਘੇਰ ਕੇ ਹਮਲਾ ਕਰ ਦਿੱਤਾ। ਲੋਕਾਂ ਨੇ ਪੀੜਤਾਂ ਨੂੰ ਕੁੱਤਿਆਂ ਤੋਂ ਛੁਡਵਾ ਕੇ ਹਸਪਤਾਲ ਵਿਚ ਦਾਖਲ ਕਰਵਾਇਆ ਐ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਐ। ਲੋਕਾਂ ਨੇ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਦੀ ਰੋਕਥਾਮ ਦੀ ਮੰਗ ਕੀਤੀ ਐ।
ਹਸਪਤਾਲ ਦੇ ਡਾਕਟਰਾਂ ਅਨੁਸਾਰ ਕੁੱਤਿਆਂ ਨੇ ਇਸ ਔਰਤ ਦੀ ਇੰਨੀ ਬੁਰੀ ਹਾਲਤ ਕੀਤੀ ਕਿ ਉਸਦੇ ਪੱਟ ਦਾ ਸਾਰਾ ਮਾਸ ਨੋਚ ਖਾਦਾ ਸੀ ਅਤੇ ਉਸਦੀਆਂ ਨਾੜੀਆਂ ਤੇ ਹੱਡੀਆਂ ਨਜ਼ਰ ਆਉਣ ਲੱਗ ਪਈਆਂ ਸਨ। ਪੀੜਤਾਂ ਦੇ ਦੱਸਣ ਮੁਤਾਬਕ ਉਹ ਪ੍ਰਵਾਸੀ ਹੈ ਤੇ ਮਜਦੂਰੀ ਦਾ ਕੰਮ ਕਰਦੀ ਹੈ ਜਦਕਿ ਉਸਦਾ ਪਤੀ ਵੀ ਮਜ਼ਦੂਰੀ ਦਾ ਕੰਮ ਹੀ ਕਰਦਾ ਹੈ।
ਉਸ ਨੇ ਕਿਹਾ ਕਿ ਉਹ ਬੀਤੀ ਸ਼ਾਮ ਖੇਤਾਂ ਵਿੱਚ ਗਈ ਸੀ ਕਿ ਉਸ ਨੂੰ ਦਸ ਕੁੱਤਿਆਂ ਦੇ ਝੁੰਡ ਨੇ ਘੇਰ ਲਿਆ ਅਤੇ ਬੁਰੀ ਤਰ੍ਹਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਉਸਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਡਿੱਗ ਗਈ ਅਤੇ ਕੁੱਤੇ ਉਸ ਉਤੇ ਝਪਟ ਪਏ। ਬਾਅਦ ਵਿੱਚ ਰੌਲਾ ਸੁਣ ਕੇ ਉੱਤੇ ਪਿੰਡ ਵਾਸੀ ਪਹੁੰਚੇ ਅਤੇ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਐ।

LEAVE A REPLY

Please enter your comment!
Please enter your name here