ਬਰੇਟਾ ’ਚ ਵਪਾਰ ਕਮਿਸ਼ਨ ਦੇ ਅਹੁਦੇਦਾਰਾਂ ਦੀ ਚੋਣ/ ਆਪ ਵਰਕਰਾਂ ਨੇ ਲੱਡੂ ਵੰਡ ਕੇ ਸਾਂਝਾ ਕੀਤੀ ਖੁਸ਼ੀ

0
6

ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੀਆਂ ਮੁਸ਼ਕਲਾਂ ਦੇ ਹੱਲ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਗਠਿਤ ਕੀਤੇ ਗਏ ਪੰਜਾਬ ਰਾਜ ਵਪਾਰ ਕਮਿਸ਼ਨ ਤਹਿਤ ਸੂਬਾ, ਜ਼ਿਲ੍ਹਾ ਅਤੇ ਵਿਧਾਨ ਸਭਾ ਪੱਧਰ ‘ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸੇ ਲੜੀ ਤਹਿਤ ਜਾਰੀ ਹੋਈ ਸੂਚੀ ਅਨੁਸਾਰ ਮਾਨਸਾ ਦੇ ਕਸਬਾ ਬਰੇਟਾ ਤੋਂ ਲਲਿਤ ਜੈਨ  ਤੇ ਦਵਿੰਦਰ ਕਟੋਦੀਆ ਨੂੰ ਬੀ.ਸੀ ਬਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਐ। ਇਨ੍ਹਾਂ ਨਿਯੁਕਤੀਆਂ ਦੀ ਖਬਰ ਮਿਲਦਿਆਂ ਹੀ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਬਰੇਟਾ ਵਿਖੇ ਇਕ ਇਕੱਠ ਕੀਤਾ ਅਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਚਮਕੌਰ ਸਿਮਘ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਪ੍ਰੀਤ ਕੁਮਾਰ ਪ੍ਰੀਤਾ, ਕੁਲਵਿੰਦਰ ਸਿੰਘ ਖੁਡਾਲ ਅਤੇ ਕੇਵਲ ਸ਼ਰਮਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here