ਗੁਰਦਾਸਪੁਰ ’ਚ ਨਿੱਜੀ ਹਸਪਤਾਲ ਦੇ ਬਾਹਰ ਹੰਗਾਮਾ/ ਹਸਪਤਾਲ ’ਤੇ ਲਾਸ਼ ਨਾ ਦੇਣ ਦੇ ਲੱਗੇ ਇਲਜ਼ਾਮ/ ਹੰਗਾਮਾ ਤੋਂ ਬਾਅਦ ਪਰਿਵਾਰ ਨੂੰ ਸੌਂਪੀ ਲਾਸ਼

0
7

ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਕੁੱਝ ਲੋਕਾਂ ਨੇ ਹਸਪਤਾਲ ਪ੍ਰਸ਼ਾਸਨ ਉਤੇ ਲਾਸ਼ ਨਾ ਦੇਣ ਦੇ ਇਲਜਾਮ ਲਾਏ। ਹੰਗਾਮਾ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਕ ਔਰਤ ਨੂੰ ਇਲਾਜ ਲਈ ਦਾਖਲ ਕਰਵਾਇਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਐ। ਉਨ੍ਹਾਂ ਕਿਹਾ ਕਿ ਉਹ ਇਲਾਜ ਉਤੇ ਡੇਢ ਲੱਖ ਖਰਚ ਚੁੱਕੇ ਨੇ ਪਰ ਹਸਪਤਾਲ ਵਾਲਿਆਂ ਨੇ ਮੌਤ ਤੋਂ ਬਾਅਦ 40 ਹਜ਼ਾਰ ਬਕਾਇਆ ਕੱਢਿਆ ਜਾ ਰਿਹਾ ਐ। ਪਰਿਵਾਰ ਵੱਲੋਂ ਹੰਗਾਮਾ ਕਰਨ ਤੋਂ ਹਸਪਤਾਲ ਨੇ ਲਾਸ਼ ਵਾਰਿਸਾ ਹਵਾਲੇ ਕਰ ਦਿੱਤੀ।
ਦੱਸਣਯੋਗ ਐ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਮਰੀਜ ਦੀ ਮੌਤ ਹੋਣ ਜਾਣ ਦੀ ਸੂਰਤ ਵਿਚ ਲਾਸ਼ ਨਾ ਰੋਕਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੀ ਨੂੰ ਇਲਾਜ ਲਈ ਇਸ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਈ ਗਈ ਸੀ ਪਰ ਔਰਤ ਦੀ ਮੌਤ ਹੋ ਗਈ ਉਹਨਾਂ ਵੱਲੋਂ ਪਹਿਲਾਂ ਹੀ ਉਸਦੇ ਇਲਾਜ ਤੇ ਡੇਢ਼ ਲੱਖ ਰੁਪਏ ਖਰਚਿਆ ਜਾ ਚੁੱਕਿਆ ਸੀ ਪਰ ਮੌਤ ਤੋਂ ਬਾਅਦ ਵੀ ਲਾਸ਼ ਦੇਣ ਤੋਂ ਪਹਿਲਾਂ ਹਸਪਤਾਲ ਵੱਲੋਂ 40,000 ਦੀ ਹੋਰ ਮੰਗ ਕੀਤੀ ਜਾ ਰਹੀ ਸੀ। ਪੈਸੇ ਨਾ ਦੇਣ ਕਾਰਨ ਲਾਸ਼ ਨਹੀਂ ਦਿੱਤੀ ਗਈ ਤਾਂ ਉਹ ਹਸਪਤਾਲ ਦੇ ਬਾਹਰ ਹੰਗਾਮਾ ਕਰਨ ਮਜਬੂਰ ਹੋ ਗਏ ਤੇ ਮੌਕੇ ਤੇ ਉਹਨਾਂ ਦੇ ਮੁਹੱਲੇ ਦੇ ਐਮਸੀ ਬਲਰਾਜ ਸਿੰਘ ਵੀ ਪਹੁੰਚੇ ਜਿਸ ਤੋਂ ਬਾਅਦ ਹਸਪਤਾਲ ਵੱਲੋਂ ਅਮਰੀਕਾ ਦੀ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here