ਬਠਿੰਡਾ ਪਹੁੰਚੇ ਸੀਐਮ ਮਾਨ ਦਾ ਵਿਰੋਧੀਆਂ ’ਤੇ ਹਮਲਾ/ ਭਾਜਪਾ ’ਤੇ ਨਫਰਤ ਦੀ ਰਾਜਨੀਤੀ ਦੇ ਲਾਏ ਇਲਜ਼ਾਮ/ ਜ਼ਿਲ੍ਹਾ ਹਾਈਟੈੱਕ ਲਾਇਬ੍ਰੇਰੀ ਦਾ ਕੀਤਾ ਉਦਘਾਟਨ

0
7

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਬਠਿੰਡਾ ਵਿਖੇ ਜ਼ਿਲ੍ਹਾ ਹਾਈਟੈੱਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲਾਇਬ੍ਰੇਰੀ ਵਿਚ ਮਿਸ਼ਨ ਤਰੱਕੀ ਦੇ ਤਹਿਤ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।  ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਵਿਰੋਧੀਆਂ ਵੱਲ ਨਿਸ਼ਾਨੇ ਸਾਧੇ। ਖਾਸ ਕਰ ਕੇ ਭਾਜਪਾ ਵੱਲ ਨਿਸ਼ਾਨਾ ਸੇਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਤਹਿਤ ਪੰਜਾਬ ਵਿਚ ਧਰਮ ਦੇ ਨਾਂ ‘ਤੇ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਐ। ਪਰ ਪੰਜਾਬ ਵਿਚ ਸ਼ਾਂਤੀ ਬਣਾਈ ਰੱਖਣਾ ਸਾਡਾ ਫਰਜ ਐ, ਇਸ ਲਈ ਪੰਜਾਬ ਸਰਕਾਰ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਜਾਜਤ ਨਹੀਂ ਦੇਵੇਗੀ।
ਆਤਿਸ਼ੀ ਦੀ ਵੀਡੀਓ ਮਾਮਲੇ ਬਾਰੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਫੋਰੈਂਸਿਕ ਵਿਚੋਂ ਵੀਡੀਓ ਦੀ ਜਾਂਚ ਕਰਵਾਈ ਗਈ ਹੈ, ਜਿਸ ਵਿਚ ਇਹ ਪਤਾ ਲੱਗਾ ਕਿ ਗੁਰੂ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ ਪਰ ਕੁੱਝ ਜਾਣਬੁਝ ਕੇ ਇਸ ਗੱਲ ਦਾ ਗਲਤ ਪ੍ਰਚਾਰ ਕਰ  ਰਹੇ ਹਨ।  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਤਲਬ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਨੂੰ ਮੈਨੂੰ ਜਥੇਦਾਰ ਸਾਬ੍ਹ ਨੇ ਸੱਦਿਆ ਹੈ ਅਤੇ ਮੈਂ 15 ਜਨਵਰੀ ਨੂੰ ਜ਼ਰੂਰ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਵਾਂਗਾ। ਮੈਂ ਉਥੇ ਕੋਈ ਹਿਸਾਬ ਲੈਣ ਨਹੀਂ ਸਗੋਂ ਹਿਸਾਬ ਦੇਣ ਜਾ ਰਿਹਾ ਹਾਂ। ਗੋਲਕ ਵਾਲੇ ਬਿਆਨ ‘ਤੇ ਮੈਂ ਆਪਣਾ ਸਪਸ਼ਟੀਕਰਨ ਦੇਵਾਂਗਾ।
328 ਸਰੂਪਾਂ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਵੱਲ ਨਿਸ਼ਾਨਾ ਸੇਧਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼੍ਰੋਮਣਅ ਕਮੇਟੀ ਇਸ ਮੁੱਦੇ ਨੂੰ ਗਲਤ ਦਿਸ਼ਾ ਦੇਣ ਵਿਚ ਲੱਗੀ ਹੋਈ ਹੈ ਅਤੇ ਇਸ ਮੁੱਦੇ ਨੂੰ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਿਰਪਖ ਜਾਂਚ ਲਈ SIT ਦਾ ਗਠਨ ਕੀਤਾ ਹੈ ਜੋ ਪਾਵਨ ਸਰੂਪ ਲੱਭਣ ਲਈ ਬਣਾਈ ਗਈ ਹੈ।
ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਸੁਣੇ ਹਨ, ਗਾਹਕ ਨਹੀਂ। ਰਾਜਾ ਵੜਿੰਗ ਵੱਲ ਨਿਸ਼ਾਨਾ ਵਿਨਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੋਂ 500 ਕਰੋੜ ਦੇ ਰੇਟ ਖੁੱਲ੍ਹੇ ਹਨ, ਉਦੋਂ ਤੋਂ ਗਾਹਕ ਹੋ ਗਏ  ਵਿਰੋਧੀ ਧਿਰ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਇਹੀ ਹਾਲਾਤ ਰਹੇ ਤਾਂ ਵਿਰੋਧੀ ਧਿਰ ਲਈ ਸਰਕਾਰੀ ਪਾਗਲਖਾਨਾ ਖੋਲ੍ਹਣਾ ਪੈ ਸਕਦਾ ਹੈ।

LEAVE A REPLY

Please enter your comment!
Please enter your name here