ਪਟਿਆਲਾ ਦੇ 60 ਵਾਰਡਾਂ ’ਚ ਸਫਾਈ ਮੁਹਿੰਮ ਦਾ ਆਗਾਜ਼/ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਰਵਾਈ ਸ਼ੁਰੂਆਤ

0
9

ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਪਟਿਆਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਮੇਰਾ ਪਟਿਆਲਾ ਮੈਂ ਸਵਾਰਾਂ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਤਹਿਤ ਸ਼ਹਿਰ ਦੇ 60 ਵਾਰਡਾਂ ਵਿਚ ਸਫਾਈ ਅਭਿਆਨ ਸ਼ੁਰੂ ਕੀਤੀ ਗਈ ਐ। ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਨੇ ਹਰ ਇੱਕ ਘਰ ਦੇ ਵਿੱਚ ਦੋ ਡਸਟਬੀਨ ਦਿੱਤੇ ਜਾਣਗੇ ਅਤੇ ਜਿਸ ਦਾ ਵਾਰਡ ਸਭ ਤੋਂ ਜ਼ਿਆਦਾ ਸਾਫ ਸੁਥਰਾ ਹੋਵੇਗਾ, ਉਸ ਅਵਾਰਡ ਦੇ ਕੌਂਸਲਰ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਆਪ ਆਗੂ ਆਤਿਸ਼ੀ ਦੇ ਬਿਆਨ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਕੁੱਝ ਲੋਕ ਧਰਮ ਦੇ ਨਾਮ ਉਤੇ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੀਡੀਓ ਨੂੰ ਆਡਿਟ ਕਰ ਕੇ ਵਾਇਰਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਨਤਾ ਸਭ ਜਾਣਦੀ ਐ, ਇਸ ਲਈ ਅਜਿਹੇ ਹੱਥਕੰਡੇ ਅਪਨਾਉਣ ਵਾਲਿਆਂ ਨੂੰ ਲੋਕ ਕਦੇ ਮੁਆਫ ਨਹੀਂ ਕਰਨਗੇ।

LEAVE A REPLY

Please enter your comment!
Please enter your name here