ਕਪੂਰਥਲਾ ’ਚ ਮਿਸ਼ਨ ਕਲੀਨ ਤਹਿਤ ਸਫਾਈ ਮੁਹਿੰਮ ਜਾਰੀ/ ਵਿਧਾਇਕ ਰਾਣਾ ਗੁਰਜੀਤ ਵੱਲੋਂ ਕਰਵਾਈ ਜਾ ਰਹੀ ਸਫਾਈ/ ਨਿੱਜੀ ਫੰਡਾਂ ਦੀ ਵਰਤੋਂ ਤਹਿਤ ਵਿੱਢੀ ਮੁਹਿੰਮ

0
5

ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਨਿੱਜੀ ਫੰਡਾਂ ਦੀ ਵਰਤੋਂ ਕਰਦਿਆਂ ਸ਼ਹਿਰ ਦਾ ਕੂੜਾ ਇਕੱਠਾ ਕਰਨ ਦੀ ਮੁਹਿੰਮ ਵਿੱਢੀ ਗਈ ਐ, ਜਿਸ ਨੂੰ 100 ਦਿਨਾਂ ਦਾ ਅਰਸਾ ਬੀਤ ਚੁੱਕਾ ਐ। ਇਸੇ ਤਹਿਤ ਰਾਣਾ ਗੁਰਜੀਤ ਸਿੰਘ ਨੇ ਆਪਣੀ ਟੀਮ ਸਮੇਤ ਸ਼ਹਿਰ ਦਾ ਦੌਰਾ ਕਰ ਕੇ ਚੱਲ ਰਹੇ ਸਫਾਈ ਕੰਮਾਂ ਦਾ ਜਾਇਜ਼ਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਣਾ ਗੁਰਜੀਤ ਸਿੰਘ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਕਪੂਰਥਲਾ ਵਿੱਚ ਇੱਕ ਨਗਰ ਨਿਗਮ ਹੈ, ਪਰ ਨਿਗਮ ਨੂੰ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦੇ ਹੱਲ ਲਈ  ਰਾਣਾ ਗੁਰਜੀਤ ਸਿੰਘ ਨੇ ਆਪਣੇ ਨਿੱਜੀ ਫੰਡਾਂ ਦੀ ਵਰਤੋਂ ਕਰਦਿਆਂ ਸ਼ਹਿਰ ਦੀ ਸਾਫ ਸਫਾਈ ਦਾ ਬੀੜਾ ਚੁੱਕਿਆ ਐ।
ਇਸੇ ਦੌਰਾਨ ਸ਼ਹਿਰ ਦੇ ਲੋਕ ਵੀ ਵਿਧਾਇਕ ਦੇ ਕੰਮਾਂ ਤੋਂ ਖੁਸ਼ ਨਜਰ ਆਏ। ਲੋਕਾਂ ਨੇ ਇਸ ਕੰਮ ਲਈ ਰਾਣਾ ਗੁਰਜੀਤ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਧਾਇਕ ਦਾ ਇਹ ਯਤਨ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਕੰਮ ਭਵਿੱਖ ਵਿੱਚ ਵੀ ਜਾਰੀ ਰਹੇਗਾ ਅਤੇ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here