ਅਕਾਲੀ ਦਲ ਨੇ 328 ਸਰੂਪ ਮਾਮਲੇ ’ਚ ਘੇਰੀ ਸਰਕਾਰ/ ਸਿਟ ਮੈਂਬਰਾਂ ਦੀ ਚੋਣ ਨੂੰ ਲੈ ਕੇ ਚੁੱਕੇ ਸਵਾਲ/ ਸੁਖਬੀਰ ਬਾਦਲ ਨੂੰ ਫਸਾਉਣ ਦੀ ਕੋਸ਼ਿਸ਼ ਦੇ ਇਲਜ਼ਾਮ

0
7

ਸ਼੍ਰੋਮਣੀ ਅਕਾਲੀ ਦਲ ਨੇ 328 ਸਰੂਪਾਂ ਦੇ ਮਾਮਲੇ ‘ਚ ਹੋਈ FIR ਨੂੰ ਲੈ ਕੇ ਆਪ ਸਰਕਾਰ ਨੂੰ ਘੇਰਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਜਰਨਲ ਸਕੱਤਰ ਬੰਟੀ ਰੋਮਾਣਾ ਨੇ ਕਿਹਾ ਸਰੂਪ ਤਾਂ ਸਿਰਫ ਬਹਾਨਾ ਹੈ ਪਰ ਅਸਲ ਵਿਚ ਸਰਕਾਰ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ। ਇਸ ਸਬੰਧੀ ਕੀਤੀ ਫਰੀਦਕੋਟ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਸਰੂਪ ਚੋਰੀ ਇੱਕ ਬਹਾਨਾ ਹੈ ਜਦਕਿ ਸੁਖਬੀਰ ਬਾਦਲ ਆਮ ਆਦਮੀ ਪਾਰਟੀ ਦਾ ਨਿਸ਼ਾਨਾ ਹਨ। ਉਹਨਾਂ ਕਿਹਾ ਕਿ 2021 ਵਿੱਚ ਭਾਈ ਈਸ਼ਰ ਸਿੰਘ ਦੀ ਰਿਪੋਰਟ ਜਿਸਨੂੰ ਕਿ ਇਸ ਐਫਆਈਆਰ ਨੂੰ ਦਰਜ਼ ਕਰਵਾਉਣ ਵਾਲਿਆਂ ਵੱਲੋਂ ਵੀ ਸਹੀ ਮੰਨਿਆ ਜਾ ਰਿਹਾ ਹੈ ਉਸ ਰਿਪੋਰਟ ਮੁਤਾਬਕ ਇਹ ਸਰੂਪ ਚੋਰੀ ਨਹੀਂ ਬਲਕਿ ਸੰਗਤਾਂ ਨੂੰ ਜਾਰੀ ਹੋਏ ਸਰੂਪ ਜਿਨਾਂ ਦੀ ਭੇਟਾ ਕਮੇਟੀ ਫੰਡ ਵਿਚ ਜਮ੍ਹਾਂ ਨਹੀਂ ਕਰਾਈ ਗਈ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਦੌਰਾਨ ਭਾਈ ਈਸ਼ਰ ਸਿੰਘ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਵੀ ਹੋ ਚੁੱਕੀ ਹੈ ਜਿਨਾਂ ਨੂੰ ਗੁਰ ਮਰਿਆਦਾ ਦੇ ਅਨੁਸਾਰ ਐਸਜੀਪੀਸੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਅਤੇ ਉਹਨਾਂ ਨੂੰ ਜੁਰਮਾਨਾ ਵੀ ਕੀਤਾ ਗਿਆ ਪਰ ਇੱਕ ਏਜੰਡੇ ਦੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਇੱਕ ਐਫਆਈਆਰ ਲਾਂਚ ਕੀਤੀ ਗਈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਸਕੇ।
ਉਹਨਾਂ ਕਿਹਾ ਕਿ ਭਾਈ ਈਸ਼ਰ ਸਿੰਘ ਦੀ ਰਿਪੋਰਟ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜਿਸ ਤਹਿਤ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਾਨੂੰਨੀ ਪ੍ਰਕਿਰਿਆ ਨਹੀਂ ਅਪਣਾਈ ਜਾਵੇ ਅਤੇ ਕੋਈ ਵੀ ਰਾਜਨੀਤਕ ਪਾਰਟੀ ਇਸ ਦਾ ਲਾਹਾ ਨਹੀਂ ਲੈ ਸਕੇਗੀ ਅਤੇ ਇਹਨਾਂ ਸਰੂਪਾਂ ਦੇ ਮਾਮਲਿਆਂ ਨੂੰ ਲੈ ਕੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਤਹਿਤ ਸਿੱਖ ਕੌਮ ਵੱਲੋਂ ਹੀ ਕਾਰਵਾਈ ਕੀਤੀ ਜਾਣੀ ਸੀ ਪਰ ਮਰਿਆਦਾ ਦੇ ਉਲਟ ਜਾ ਕੇ ਆਮ ਆਦਮੀ ਪਾਰਟੀ ਵੱਲੋਂ ਇਹ ਐਫਆਈਆਰ ਲਾਂਚ ਕਰਾਈ ਗਈ।
ਉਹਨਾਂ ਕਿਹਾ ਕਿ ਭਾਈ ਈਸ਼ਰ ਸਿੰਘ ਦੀ ਰਿਪੋਰਟ ਮੁਤਾਬਕ ਜਿਹੜੇ ਇਸ ਸਰੂਪ ਮਾਮਲੇ ਵਿੱਚ ਮੁੱਖ ਦੋਸ਼ੀ ਸਨ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉੱਚੇ ਅਹੁਦੇ ਪ੍ਰਦਾਨ ਕੀਤੇ ਗਏ ਅਤੇ ਕਦੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਉਹਨਾਂ ਨੂੰ ਸਰੂਪ ਮਾਮਲਿਆਂ ਵਿੱਚ ਦੋਸ਼ੀ ਬਣਾਇਆ ਗਿਆ ਸੀ। ਉਧਰ ਇਸ ਮਾਮਲੇ ਵਿੱਚ ਬਣੀ SIT ਨੂੰ ਲੈ ਕੇ ਵੀ ਉਹਨਾਂ ਸਵਾਲ ਖੜੇ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਖਾਸ ਚਹੇਤੇ ਅਫਸਰਾਂ ਨੂੰ ਹੀ ਇਸ ਸਿੱਟ ਦਾ ਮੈਂਬਰ ਬਣਾਇਆ ਗਿਆ ਹੈ ਤਾਂ ਜੋ ਏਜੰਡੇ ਤਹਿਤ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਹਿਤ ਦੇ ਉਲਟ ਰਿਪੋਰਟ ਬਣਾ ਸਕਣ।

LEAVE A REPLY

Please enter your comment!
Please enter your name here