ਪੰਜਾਬ ਬਰਨਾਲਾ ਵਿਖੇ ਹੋਵੇਗੀ ਸਕੂਲ ਆਫ ਐਮੀਨੈਂਸ ਦੀ ਉਸਾਰੀ/ 16 ਕਰੋੜ ਨਾਲ ਬਣੇਗੀ 5 ਮੰਜਿਲਾਂ ਇਮਾਰਤ/ ਸਾਂਸਦ ਗੁਰਮੀਤ ਮੀਤ ਹੇਅਰ ਨੇ ਕੀਤਾ ਉਦਘਾਟਨ By admin - January 10, 2026 0 7 Facebook Twitter Pinterest WhatsApp ਸੰਗਰੂਰ ਤੋਂ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਅੱਜ ਬਰਨਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ 16 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸਕੂਲ ਆਫ ਐਮੀਨੈਂਸ ਦੀ ਇਮਾਰਤ ਦਾ ਉਦਘਾਟਨ ਕੀਤਾ। ਇਹ ਇਮਾਰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਲਈ ਬਣਾਈ ਜਾ ਰਹੀ ਐ, ਜਿਸ ਨੂੰ ਸਰਕਾਰ ਨੇ ਸਕੂਲ ਆਫ ਐਮੀਨੈਂਸ ਵਿਚ ਬਦਲਿਆ ਐ। ਸਕੂਲ ਦੀ ਇਮਾਰਤ ਦਾ ਉਦਘਾਟਨ ਕਰਨ ਪਹੁੰਚੇ ਸਾਂਸਦ ਮੀਤ ਹੇਅਰ ਨੇ ਦੱਸਿਆ ਕਿ ਇਹ ਸਕੂਲ ਲਗਭਗ 150 ਸਾਲ ਪੁਰਾਣਾ ਹੈ, ਜਿਸ ਨੂੰ ਨਵੀਂ ਨੁਹਾਰ ਦਿੱਤੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਸਕੂਲ ਦੀ ਨਵੀਂ ਬਿਲਡਿੰਗ ਬਣ ਰਹੀ ਐ, ਜਿਸ ਵਿਚ ਹਰ ਮਿਆਰੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਰਕਾਰੀ ਸਕੂਲ ਵਿੱਚ 16 ਕਰੋੜ ਦੀ ਲਾਗਤ ਵਾਲੀ ਪੰਜ ਮੰਜ਼ਿਲਾ ਇਮਾਰਤ ਬਣਾਈ ਜਾ ਰਹੀ ਹੈ। ਇਸ ਇਮਾਰਤ ਵਿੱਚ ਇੱਕ ਕੰਪਿਊਟਰ ਲੈਬ, ਸਾਇੰਸ ਲੈਬ, ਬਾਇਓ ਲੈਬ ਅਤੇ ਨਵੀਆਂ ਆਧੁਨਿਕ ਸਹੂਲਤਾਂ ਵਾਲੇ ਕਮਰੇ ਸ਼ਾਮਲ ਹੋਣਗੇ। ਨਵੀਂ ਸਕੂਲ ਇਮਾਰਤ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਨੇ ਬਾਕੀ ਸਿਆਸੀ ਪਾਰਟੀਆਂ ‘ਤੇ ਸਵਾਲ ਵੀ ਉਠਾਏ। ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਸਕੂਲਾਂ ਵਿੱਚ ਬਾਥਰੂਮਾਂ ਦੇ ਉਦਘਾਟਨ ਬਾਰੇ ਗੰਭੀਰ ਸਵਾਲ ਉਠਾਏ ਸਨ। ਹਾਲਾਂਕਿ, ਉਨ੍ਹਾਂ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਸਫਲਤਾ ਕਾਰਨ, ਸਕੂਲੀ ਬੱਚਿਆਂ ਲਈ ਬਾਥਰੂਮਾਂ ਦੀ ਜ਼ਰੂਰਤ ਅਧੂਰੀ ਰਹੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਾਥਰੂਮ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਸਨ, ਪਰ ਹੋਰ ਰਾਜਨੀਤਿਕ ਪਾਰਟੀਆਂ ਨੇ ਇਸਨੂੰ ਮੁੱਦਾ ਬਣਾ ਲਿਆ ਸੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਬੋਰਡ ਦੇ ਅਧਿਕਾਰੀਆਂ ਅਤੇ ਸਕੂਲੀ ਵਿਦਿਆਰਥੀਆਂ ਨੇ ਇਸ ਪਹਿਲਕਦਮੀ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ।