ਆਤਿਸ਼ੀ ਮਾਮਲੇ ਨੂੰ ਲੈ ਕੇ ਬੋਲੇ ਮੰਤਰੀ ਅਮਨ ਅਰੋੜਾ/ ਪੰਜਾਬ ਪੁਲਿਸ ਦੀ ਕਾਰਵਾਈ ਦਾ ਕੀਤਾ ਬਚਾਅ

0
7

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਤਿਸ਼ੀ ਮਾਮਲੇ ਵਿਚ ਗਲਤ-ਬਿਆਨੀ ਕਰਨ ਵਾਲਿਆਂ ਨੂੰ ਕਾਰਵਾਈ ਦੀ ਚਿਤਾਵਨੀ ਦਿੱਤੀ ਐ। ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਅਤੀ-ਸੰਵੇਦਨਸ਼ੀਲ ਮਾਮਲਾ  ਹੈ, ਜਿਸ ਦੀ ਸੱਚਾਈ ਸਾਹਮਣੇ ਲਿਆਉਣ ਲਈ ਜਲੰਧਰ ਪੁਲਿਸ ਨੇ ਵੀਡੀਓ ਦੀ ਜਾਂਚ ਕਰਵਾਈ ਐ ਪਰ ਵਿਰੋਧੀ ਇਸ ਦੇ ਗਲਤ ਮਤਲਬ ਕੱਢ ਰਹੇ ਨੇ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੇ ਅਪਮਾਨ ਨਾਲ ਜੁੜੇ ਅਤੀ ਸੰਵੇਦਨਸ਼ੀਲ ਮਾਮਲੇ ਵਿਚ ਜੋ ਕੋਈ ਵੀ ਗਲਤ ਬਿਆਨੀ ਕਰੇਗਾ, ਉਸ ਖਿਲਾਫ ਕਾਰਵਾਈ ਹੋਵੇਗਾ।
ਉਨ੍ਹਾਂ ਕਿਹਾ ਕਿ ਕੁੱਝ ਆਗੂ ਵੀਡੀਓ ਦੀ ਜਾਂਚ ਕਰਵਾਏ ਬਿਨਾਂ ਹੀ ਆਪਣੀ ਰਾਇ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਪੁਲਿਸ ਵੱਲੋਂ ਕਰਵਾਈ ਜਾਂਚ ਤੋਂ ਵੀਡੀਓ ਫਰਜੀ ਹੋਣ ਦੀ ਪੁਸ਼ਟੀ ਹੋ ਗਈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਜਾਂਚ ਕਰ ਲਈ ਐ ਜਦਕਿ ਦਿੱਲੀ ਵਾਲਿਆਂ ਨੇ ਜਾਂਚ ਵੀ ਨਹੀਂ ਕੀਤੀ ਅਤੇ ਆਤਿਸ਼ੀ ਨੂੰ ਦੋਸ਼ੀ ਠਹਿਰਾ ਰਹੇ ਹਨ। ਕੀ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਪੰਜਾਬ ਦੇ ਤਿੰਨ ਕਰੋੜ ਲੋਕਾਂ ਜਾਂ ਦਿੱਲੀ ਦੇ ਕੁਝ ਵਿਧਾਇਕਾਂ ਵਿਰੁੱਧ ਹੋਈ ਹੈ। ਅਸੀਂ ਇਸ ‘ਤੇ ਕਾਰਵਾਈ ਕਰਾਂਗੇ।

LEAVE A REPLY

Please enter your comment!
Please enter your name here