ਮੌੜ ਮੰਡੀ ਇਲਾਕੇ ਅੰਦਰ ਚੋਰਾਂ ਦੁਕਾਨਾਂ ’ਤੇ ਧਾਵਾਂ/ ਇਕੋ ਰਾਤ ਤਿੰਨ ਦੁਨਾਨਾਂ ਦੇ ਤੋੜੇ ਤਾਲੇ, ਚੌਥੀ ਦਾ ਬਚਾਅ/ ਲੱਖਾਂ ਰੁਪਏ ਕੀਮਤ ਦਾ ਸਾਮਾਨ ਤੇ ਨਕਦੀ ਲੈ ਕੇ ਫਰਾਰ

0
5

ਮੌੜ ਮੰਡੀ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇੱਕੋ ਰਾਤ ਦੇ ਵਿੱਚ ਵੱਖ ਵੱਖ ਦੁਕਾਨਾਂ ਦੇ ਤਾਲੇ ਟੁੱਟੇ ਨੇ ਅਤੇ ਕਈ ਥਾਵਾਂ ਤੇ ਚੋਰਾਂ ਦੀ ਕੋਸ਼ਿਸ਼ ਫੇਲ ਵੀ ਹੋਈ ਅਤੇ ਚੋਰੀ ਦੇ ਦੌਰਾਨ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।  ਆੜ੍ਹਤੀ ਵਜੋਂ ਕੰਮ ਕਰਦੇ ਸੰਜੀਵ ਕੁਮਾਰ ਦੇ ਦੱਸਣ ਮੁਤਾਬਕ ਅਣਪਛਾਤੇ ਚੋਰ ਉਸ ਦੀ ਦੁਕਾਨ ਦਾ ਤਾਲਾ ਤੋੜ ਕੇ ਡੇਢ ਲੱਖ ਰੁਪਏ ਨਗਦੀ ਦੀ ਚੋਰੀ ਕਰ ਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਚੋਰਾਂ ਨੇ ਤਿੰਨ ਹੋਰ ਦੁਕਾਨਾਂ ਨੂੰ ਨਿਸ਼ਾਨਾਂ ਬਣਾਉਂਦਿਆਂ ਲੱਖਾਂ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ ਕੀਤੀ ਐ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੱਥੇ ਹੀ ਮੈਡੀਕਲ ਸਟੋਰ ਚਲਾਉਂਦੇ ਹਨੀ ਸ਼ਰਮਾ ਦੇ ਦੱਸਣ ਮੁਤਾਬਕ ਉਹਨਾਂ ਦੀ ਦੁਕਾਨ ਵਿੱਚੋਂ ਦੋ ਤੋਂ 4000 ਦੀ ਨਗਦੀ ਅਤੇ ਕੁਝ ਇੰਜੈਕਸ਼ਨ ਚੋਰੀ ਹੋਏ ਨੇ। ਇਸੇ ਤਰ੍ਹਾਂ ਕਾਸਮੈਟਿਕ ਦੀ ਦੁਕਾਨ ਕਰਦੇ ਰਾਧੇ ਸ਼ਿਆਮ ਦੇ ਦੱਸਣ ਮੁਤਾਬਕ ਉਹਨਾਂ ਦੀ ਦੁਕਾਨ ਵਿੱਚੋਂ ਮਹਿੰਗੇ ਜੁੱਤੇ ਚੋਰੀ ਹੋਏ ਨੇ।
ਚੋਰਾਂ ਵੱਲੋਂ ਉਹਨਾਂ ਦੀ ਦੂਜੀ ਦੁਕਾਨ ਦੇ ਵੀ ਤਾਲੇ ਤੋੜਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਚੋਰਾਂ ਦੀ ਕਰਤੂਤ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇਕੋ ਰਾਤ ਵਾਪਰੀਆਂ ਚੋਰੀਆਂ ਦੀਆਂ ਇਨ੍ਹਾਂ ਘਟਨਾਵਾਂ ਕਾਰਨ ਕਾਰੋਬਾਰੀਆਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਕਾਰੋਬਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਕਾਬੂ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here