ਪੰਜਾਬ ਫਰੀਦਕੋਟ ’ਚ ਲੋਕਾਂ ਹੱਥੇ ਚੜ੍ਹਿਆ ਲੁਟੇਰਾ/ ਮੋਬਾਈਲ ਖੋਹ ਕੇ ਭੱਜਦੇ ਨੂੰ ਕੀਤਾ ਕਾਬੂ/ ਛਿੱਤਰ ਪਰੇਡ ਤੋਂ ਬਾਅਦ ਕੀਤਾ ਪੁਲਿਸ ਹਵਾਲੇ By admin - January 9, 2026 0 2 Facebook Twitter Pinterest WhatsApp ਫਰੀਦਕੋਟ ਵਿਚ ਇਕ ਲੁਟੇਰੇ ਨੂੰ ਮੋਬਾਈਲ ਦੀ ਖੋਹ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਛਿੱਤਰ ਪਰੇਡ ਕਰ ਦਿੱਤੀ। ਘਟਨਾ ਫਰੀਦਕੋਟ ਦੇ ਬੱਸ ਇਲਾਕੇ ਦੀ ਹੈ। ਜਾਣਕਾਰੀ ਅਨੁਸਾਰ ਇੱਥੇ ਇਕ ਲੜਕੀ ਮੋਬਾਈਲ ਤੇ ਕਿਸੇ ਨਾਲ ਗੱਲ ਕਰ ਰਹੀ ਸੀ ਕਿ ਇਕ ਝਪਟਮਾਰ ਉਸ ਦਾ ਮੋਬਾਈਲ ਝਪਟ ਕੇ ਫਰਾਰ ਹੋ ਗਿਆ। ਲੜਕੀ ਵੱਲੋਂ ਰੌਲਾ ਪਾਉਣ ਤੇ ਲੋਕਾ ਨੇ ਉਸ ਦਾ ਪਿੱਛਾ ਕਰਦਿਆਂ ਥੋੜ੍ਹੀ ਦੂਰ ਜਾ ਕੇ ਕਾਬੂ ਕਰ ਲਿਆ। ਲੋਕਾਂ ਨੇ ਉਸ ਦੀ ਛਿੱਤਰ ਪਰੇਡ ਕਰਨ ਤੋਂ ਬਾਦ ਪੁਲਿਸ ਹਵਾਲੇ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੋਹ ਦਾ ਸ਼ਿਕਾਰ ਹੋਈ ਲੜਕੀ ਨੇ ਦੱਸਿਆ ਕਿ ਉਹ ਬੱਸ ਸਟੈਂਡ ਦੇ ਨਜ਼ਦੀਕ ਆ ਰਹੀ ਸੀ ਅਤੇ ਫੋਨ ਤੇ ਆਪਣੀ ਮਾਂ ਨਾਲ ਗੱਲਬਾਤ ਕਰ ਰਹੀ ਸੀ ਕਿ ਪਿੱਛੋਂ ਆ ਰਹੇ ਇਸ ਵਿਅਕਤੀ ਵੱਲੋਂ ਉਸਦਾ ਮੋਬਾਇਲ ਖੋਹ ਲਿਆ ਅਤੇ ਭੱਜ ਗਿਆ ਜਿਸ ਨੂੰ ਬਾਅਦ ਵਿੱਚ ਲੋਕਾਂ ਨੇ ਫੜਿਆ। ਹਾਲਾਂਕਿ ਇਸ ਕੁੱਟਮਾਰ ਦੇ ਦੌਰਾਨ ਲੜਕੀ ਦਾ ਮੋਬਾਇਲ ਫੋਨ ਰਿਕਵਰ ਨਹੀਂ ਹੋ ਸਕਿਆ ਪਰ ਪੁਲਿਸ ਵੱਲੋਂ ਉਸ ਨੂੰ ਕਾਬੂ ਕਰਕੇ ਥਾਣਾ ਸਿਟੀ ਲਿਜਾਇਆ ਗਿਆ।