ਮੋਗਾ ’ਚ ਕਾਰ ਸਵਾਰਾਂ ਦੇ ਹਮਲੇ ’ਚ ਇਕ ਮੌਤ, ਦੂਜਾ ਜ਼ਖਮੀ/ ਕਾਰ ਸਵਾਰਾਂ ਨੇ ਮੋਟਰ ਸਾਈਕਲ ਸਵਾਰਾਂ ’ਤੇ ਕੀਤਾ ਹਮਲਾ

0
5

ਮੋਗਾ ਦੇ ਪਿੰਡ ਫਤੇਹਗੜ੍ਹ ਕੋਰੋਟਾਣਾ ਨੇੜੇ ਕਾਰ ਸਵਾਰਾਂ ਦੇ ਹਮਲੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਦਿਲਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਨਾਮ ਦੇ ਨੌਜਵਾਨ ਆਪਣੇ ਇਕ ਹੋਰ ਸਾਥੀ ਨਾਲ ਮੇਲਾ ਵੇਖਣ ਬਾਅਦ ਘਰ ਪਰਤ ਰਹੇ ਸੀ ਕਿ ਰਸਤੇ ਵਿਚ ਉਨ੍ਹਾਂ ਦੇ ਮੋਟਰ ਸਾਈਕਲ ਦੀ ਇਕ ਕਾਰ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਕਾਰ ਸਵਾਰਾਂ ਨੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਮ੍ਰਿਤਕਾ ਦੇ ਪਰਿਵਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਇਨਸਾਫ ਮੰਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਮੋਗਾ ਵਿੱਚ ਇੰਪ੍ਰੂਵਮੈਂਟ ਟਰਸਟ ਵਿੱਚ ਲੱਗੇ ਮੇਲੇ ਨੂੰ ਦੇਖ ਕੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਘਰ ਵਾਪਸ ਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਫਤੇਹਗੜ੍ਹ ਕੋਰੋਟਾਣਾ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਇੱਕ ਆਲਟੋ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੇ ਸੜਕ ‘ਤੇ ਡਿੱਗ ਪਏ। ਇਸ ਤੋਂ ਬਾਅਦ ਕਾਰ ਵਿੱਚ ਸਵਾਰ ਲੋਕਾਂ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਇਸ ਹਮਲੇ ਦੌਰਾਨ ਦਿਲਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਦਕਿ ਲਵਪ੍ਰੀਤ ਸਿੰਘ, ਨਿਵਾਸੀ ਨੂਰਪੁਰ ਗੇਟ ਧਰਮਕੋਟ ਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਗੁਰਲਾਲ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਆਪਣੇ ਦੋਸਤਾਂ ਦੇ ਨਾਲ ਮੋਗੇ ਤੋਂ ਮੇਲਾ ਦੇਖ ਕੇ ਪਿੰਡ ਵਾਪਸ ਆਪਣੇ ਘਰ ਜਾ ਰਿਹਾ ਸੀ ਇਨਾ ਦੇ ਪਿੱਛੇ ਗੱਡੀ ਲੱਗੀ ਸੀ ਰਾਸਤੇ ਦੇ ਵਿੱਚ ਗੱਡੀ ਸਵਾਰ ਵਿਅਕਤੀਆਂ ਨੇ ਮੋਟਰਸਾਈਕਲ ਦੇ ਵਿੱਚ ਪਿੱਛੋਂ ਗੱਡੀ ਮਾਰੀ ਜਿਸ ਤੋਂ ਬਾਅਦ ਇਹਨਾਂ ਦੇ ਕੁੱਟਮਾਰ ਕੀਤੀ ਕੁੱਟਮਾਰ ਦੌਰਾਨ ਮੇਰੇ ਭਰਾ ਲਵਪ੍ਰੀਤ ਸਿੰਘ ਦੇ ਮੌਤ ਹੋ ਗਈ ਅਤੇ ਉਸ ਦਾ ਦੋਸਤ ਦਿਲਪ੍ਰੀਤ ਸਿੰਘ ਜੋ ਕਿ ਗੰਭੀਰ ਰੂਪ ਜਖਮੀ ਹੋ ਗਿਆ ਜਿਸ ਦੇ ਸਿਰ ਵਿੱਚ ਕਾਫੀ ਸੱਟਾਂ ਲੱਗੀਆਂ ਹਨ। ਗੁਰਲਾਲ ਸਿੰਘ ਨੇ ਦੱਸਿਆ ਕਿ ਇਹਨਾਂ ਦਾ ਪਹਿਲਾਂ ਕੋਈ ਪੁਰਾਣਾ ਝਗੜਾ ਸੀ ਜਿਸ ਨੂੰ ਲੈ ਕੇ ਅੱਜ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਧਰਮਕੋਟ ਜਸਵਿੰਦਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਦਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ ਅਤੇ ਗੋਲੂ ਜੀ ਕੀ ਮੋਗੇ ਤੋਂ ਮੇਲਾ ਦੇਖ ਕੇ ਆਪਣੇ ਪਿੰਡ ਵਾਪਸ ਜਾ ਰਹੀ ਸੀ ਤਾਂ ਗੱਡੀ ਵਾਲੇ ਨੇ ਪਿੱਛੋਂ ਗੱਡੀ ਦੀ ਫੇਟ ਮਾਰੀ ਇਸ ਤੋਂ ਬਾਅਦ ਉਨ੍ਹਾਂ ਨੇ ਗੱਡੀ ਵਿੱਚੋਂ ਉਤਰ ਕੇ ਬੇਸਬਾਲ ਅਤੇ ਡਾਂਗਾਂ ਨਾਲ ਇਹਨਾਂ ਦੀ ਕੁੱਟਮਾਰ ਕੀਤੀ ਅਤੇ ਉਨਾਂ ਨੂੰ ਜਖਮੀ ਹਾਲਾਤ ਵਿਚ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਕੁੱਟਮਾਰ ਕਰਨ ਵਾਲੇ ਤਿੰਨ ਵਿਅਕਤੀਆਂ ਵਿਚੋਂ ਦੋਵਾਂ ਦੇ ਪਹਿਚਾਨ ਹੋ ਗਈ ਹੈ ਜਦਕਿ ਇੱਕ ਦੀ ਪਹਿਚਾਣ ਬਾਕੀ ਹੈ।
ਉਹਨਾਂ ਕਿਹਾ ਕਿ ਜਖਮੀ ਨੂੰ ਪਹਿਲਾਂ ਕੋਟ ਇਸੇ ਖਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਹਾਲਤ ਨੂੰ ਦੇਖਦੇ ਹੋਏ ਮੋਗਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਗੁਰਲਾਲ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਹਨਾਂ ਨੂੰ ਭਾਲ ਕਰਕੇ ਗਿਰਫਤਾਰ ਕਰ ਲਿਆ ਜਾਵੇਗਾ।
ਹਸਪਤਾਲ ਦੇ ਵਿੱਚ ਜੇਰੇ ਇਲਾਜ ਦਿਲਪ੍ਰੀਤ ਨੇ ਕਿਹਾ ਕਿ ਅਸੀਂ ਮੋਗੇ ਮੇਲਾ ਦੇਖਣ ਗਏ ਹੋਏ ਸੀ ਅਤੇ ਮੇਲਾ ਦੇਖ ਕੇ ਜਦੋਂ ਅਸੀਂ ਆਪਣੇ ਪਿੰਡ ਵਾਪਸ ਆਪਣੇ ਘਰ ਆ ਰਹੇ ਸੀ ਤਾਂ ਗੱਡੀ ਸਵਾਰ ਵਿਅਕਤੀਆਂ ਨੇ ਸਾਡੇ ਡਾਂਗਾਂ ਮਾਰੀਆਂ ਜਿਸ ਤੋਂ ਬਾਅਦ ਅਸੀਂ ਉਥੋਂ ਭੱਜ ਗਏ ਜਿਸ ਤੋਂ ਬਾਅਦ ਇੱਕ ਗੱਡੀ ਹੋਰ ਆਲਟੋ ਆਈ ਜਿਸ ਦੇ ਵਿੱਚ ਸਵਾਰ ਵਿਅਕਤੀਆਂ ਵੱਲੋਂ ਸਾਡੇ ਨਾਲ ਕੁੱਟਮਾਰ ਕੀਤੀ ਗਈ। ਦੱਸਿਆ ਕੀ ਲਵਪ੍ਰੀਤ ਸਿੰਘ ਜੋ ਕਿ ਜਖਮੀ ਹੋ ਗਿਆ ਉਸ ਨੂੰ ਕੋਟ ਇਸੇ ਖਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।

LEAVE A REPLY

Please enter your comment!
Please enter your name here