ਮਨਰੇਗਾ ਨੂੰ ਲੈ ਕੇ ਬੋਲੇ ਸਾਂਸਦ ਧਰਮਵੀਰ ਗਾਂਧ/ ਕੇਂਦਰ ’ਤੇ ਲਾਏ ਮਨਰੇਗਾ ਖਤਮ ਦੀ ਸਾਜ਼ਿਸ਼ ਦੇ ਇਲਜ਼ਾਮ/ ਕਿਹਾ, ਬੀਜੇਪੀ ਵਾਂਗੂ ਪੰਜਾਬ ਸਰਕਾਰ ਵੀ ਖੇਡ ਰਹੀ ਧਰਮ ਦਾ ਪੱਤਾ

0
10

ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਮਨਰੇਗਾ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਹਿੰਦੁਸਤਾਨ ਦੇ ਵਿੱਚ ਪਹਿਲਾਂ ਹੀ ਪ੍ਰਦੇਸ਼ਾਂ ਦੀ ਹਾਲਤ ਖਰਾਬ ਹੈ। ਇਸ ਸਕੀਮ ਨੂੰ ਇੱਕ ਸਾਜ਼ਿਸ਼ ਦੇ ਤਹਿਤ ਬੀਜੇਪੀ ਖਤਮ ਕਰਨ ਕੋਸ਼ਿਸ਼ ਕਰ ਰਹੀ ਹੈ। 328 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਡਰਾਮੇਬਾਜ਼ ਬੰਦਾ ਹੈ। ਇਸ ਮਾਮਲੇ ਦੇ ਵਿੱਚ ਉਹ ਰਾਜਨੀਤਿਕ ਕਰ ਰਿਹਾ ਹੈ।
ਇਸ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਆਪਣੀ ਇੱਕ ਸ਼ਖਸ਼ੀਅਤ ਹੈ ਅਤੇ ਦੋਨੋਂ ਪਤੀ ਪਤਨੀ ਜਾਣਿਆ ਪਹਿਚਾਣਿਆ ਚਿਹਰਾ ਨੇ। ਪੰਜਾਬ ਵਿੱਚ ਉਹ ਕਿਹੜੀ ਪਾਰਟੀ ਨਾਲ ਚੱਲ ਕੇ ਆਪਣਾ ਭਵਿੱਖ ਦੇਖਦੇ ਨੇ, ਇਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ।

LEAVE A REPLY

Please enter your comment!
Please enter your name here