ਬਠਿੰਡਾ ਪੁਲਿਸ ਦਾ ਆਪਣੇ ਹੀ ਮੁਲਾਜ਼ਮ ’ਤੇ ਐਕਸ਼ਨ/ ਟਰੈਫਿਕ ਨਿਯਮਾਂ ਦੀ ਉਲੰਘਣਾ ਦਾ ਕੱਟਿਆ ਚੱਲਾਨ/ ਕਾਲੀਆਂ ਜਾਲੀਆਂ ਲਗਾ ਹੂਟਰ ਵਜਾਉਣ ਦੀ ਵੀਡੀਓ ਵਾਇਰਲ

0
5

 

ਬਠਿੰਡਾ ਪੁਲਿਸ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਪਣੇ ਹੀ ਟਰੈਫਿਕ ਪੁਲਿਸ ਮੁਲਾਜਮ ਦਾ ਚੱਲਾਨ ਕੀਤਾ ਐ। ਪੁਲਿਸ ਨੇ ਇਹ ਕਾਰਵਾਈ ਕਾਲੀਆਂ ਫਿਲਮਾਂ ਲਗਾ ਕੇ ਹੂਟਰ ਵਜਾਉਣ ਦੀ ਵੀਡੀਓ ਵਾਇਰਲ ਹੋਣ ਬਾਦ ਕੀਤੀ ਐ। ਮਾਮਲਾ ਅਧਿਕਾਰੀਆਂ ਦੇ ਧਿਆਨ ਵਿਚ ਆਉਣ ਤੋਂ ਬਾਦ ਪੁਲਿਸ ਨੇ ਮੌਕੇ ਤੇ ਕਾਲੀਆਂ ਜਾਲੀਆਂ ਹਟਾ ਕੇ ਗੱਡੀ ਦਾ ਚੱਲਾਨ ਕਰ ਦਿੱਤਾ।
ਘਟਨਾ ਬਠਿੰਡਾ ਦੇ  ਬੱਸ ਅੱਡਾ ਇਲਾਕੇ ਦੀ ਦੱਸੀ ਜਾ ਰਹੀ ਐ, ਜਿੱਥੇ ਰੈਡ ਸਿਗਨਲ ਦੇ ਉੱਤੇ ਟਰੈਫਿਕ ਪੁਲਿਸ ਮੁਲਾਜ਼ਮ ਆਪਣੀ ਗੱਡੀ ਉੱਤੇ ਕਾਲੀਆਂ ਜਾਲੀਆਂ ਲਗਾ ਕੇ ਰਾਹਗੀਰਾਂ ਨੂੰ ਹੂਟਰ ਵਜਾ ਕੇ ਲੰਘਦਾ ਹੋਇਆ ਦਿਖਾਈ ਦਿੱਤਾ। ਕਿਸੇ ਰਾਹਗੀਰ ਨੇ ਇਸ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ।
ਵੀਡੀਓ ਬਣਾਉਣ ਵਾਲੇ ਦੇ ਸਵਾਲ ਕਰਨ ਉਤੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਟਰੈਫਿਕ ਪੁਲਿਸ ਮੁਲਾਜ਼ਮ ਹੈ। ਜਦੋਂ ਇਹ ਵੀਡੀਓ ਡੀਐਸਪੀ ਟਰੈਫਿਕ ਮਨਜੀਤ ਸਿੰਘ ਤੱਕ ਪਹੁੰਚੀ ਤਾਂ ਉਹਨਾਂ ਵੱਲੋਂ ਉਸ ਟਰੈਫਿਕ ਪੁਲਿਸ ਮੁਲਾਜ਼ਮ ਦੀ ਗੱਡੀ ਦਾ ਟਰੈਫਿਕ ਮੋਟਰ ਵਹੀਕਲ ਐਕਟ ਦੇ ਤਹਿਤ ਚਲਾਨ ਕੱਟ ਦਿੱਤਾ। ਪੁਲਿਸ ਦੀ ਇਸ ਕਾਰਵਾਈ ਦੀ ਲੋਕਾਂ ਅੰਦਰ ਚਰਚਾ ਹੋ ਰਹੀ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਕਾਨੂੰਨ ਸਾਰਿਆਂ ਲਈ ਇਕੋ ਜਿਹਾ ਹੋਣ ਦੀ ਪੇਸ਼ ਕੀਤੀ ਮਿਸਾਲ ਦੀ ਸ਼ਲਾਘਾ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here