ਪੰਜਾਬ ਪਟਿਆਲਾ ਪੁਲਿਸ ਦੀ ਆਈਜੀ ਚਹਿਲ ਮਾਮਲੇ ’ਚ ਕਾਰਵਾਈ/ ਮਾਮਲੇ ਨਾਲ ਜੁੜੇ 7 ਮੁਲਜ਼ਮ ਮਹਾਰਾਸ਼ਟਰ ਤੋਂ ਗ੍ਰਿਫਤਾਰ By admin - January 9, 2026 0 8 Facebook Twitter Pinterest WhatsApp ਪਟਿਆਲਾ ਪੁਲਿਸ ਨੇ ਸਾਬਕਾ ਆਈਜੀ ਡਾ. ਅਮਰ ਸਿੰਘ ਚਹਿਲ ਨਾਲ ਜੁੜੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਮਾਮਲੇ ਨਾਲ ਜੁੜੇ 7 ਮੁਲਜਮਾਂ ਨੂੰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕਰ ਕੇ ਪਟਿਆਲਾ ਲਿਆਂਦਾ ਗਿਆ ਐ। ਇਨ੍ਹਾਂ ਵਿਚੋਂ 1 ਮੁਲਜਮ ਹਸਪਤਾਲ ਵਿਚ ਦਾਖਲ ਐ ਜਦਕਿ 6 ਜਣਿਆਂ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਦੋ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਐ ਜਦਕਿ 4 ਨੂੰ ਪੁਲਿਸ ਰਿਮਾਂਡ ਤੇ ਭੇਜਣ ਦਾ ਹੁਕਮ ਸੁਣਾਇਆ ਐ। ਜਾਣਕਾਰੀ ਅਨੁਸਾਰ ਪੁਲਿਸ ਨੇ ਇਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਸਾਇਬਰ ਕ੍ਰਾਈਮ ਨਾਲ ਜੁੜਿਆ ਹੋਇਆ ਹੈ ਅਤੇ ਮੁਲਜ਼ਮਾਂ ਨੇ ਸੁਚੱਜੀ ਯੋਜਨਾ ਦੇ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਹੁਣ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਗਿਰੋਹ ਨਾਲ ਹੋਰ ਕਿੰਨੇ ਲੋਕ ਜੁੜੇ ਹੋ ਸਕਦੇ ਹਨ ਅਤੇ ਕਿਤੇ ਕਿਸੇ ਵੱਡੇ ਨੈਟਵਰਕ ਦਾ ਹਿੱਸਾ ਤਾਂ ਨਹੀਂ। ਸਾਇਬਰ ਕ੍ਰਾਈਮ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।