ਪੰਜਾਬ ਅੰਮ੍ਰਿਤਸਰ ’ਚ ਨਸ਼ਾ ਕਰਦੀਆਂ ਕੁੜੀਆਂ ਦਾ ਹੰਗਾਮਾ/ ਨਸ਼ੇ ਖਾਤਰ ਉਲਝਣ ਦੀ ਵੀਡੀਓ ਵਾਇਰਲ By admin - January 8, 2026 0 15 Facebook Twitter Pinterest WhatsApp ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਬੀਤੀ ਦੇਰ ਸ਼ਾਮ ਉਸ ਵੇਲੇ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਇੱਥੇ ਨਸ਼ੇ ਦੀ ਹਾਲਤ ਵਿਚ ਕੁੱਝ ਨਾਬਾਲਿਗ ਕੁੜੀਆਂ ਆਪਸ ਵਿਚ ਉਲਝ ਪਈਆਂ। ਇਸ ਦੌਰਾਨ ਮੌਕੇ ਤੇ ਪਹੁੰਚੇ ਉਨ੍ਹਾਂ ਦੇ ਪਿਤਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁੱਝ ਕੁੜੀਆਂ ਮੌਕੇ ਤੋਂ ਭੱਜ ਗਈਆਂ ਜਦਕਿ ਇਕ ਕੁੜੀ ਕਾਰ ਦੇ ਉਹਲੇ ਬੈਠ ਕੇ ਨਸ਼ੀਲਾ ਪਦਾਰਥ ਸੁੰਘਦੀ ਰਹੀ। ਸਾਹਮਣੇ ਆਈਆਂ ਤਸਵੀਰਾਂ ਨੇ ਪੁਲਿਸ ਦੀ ਨਸ਼ਿਆਂ ਖਿਲਾਫ ਮੁਹਿਮ ਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਸਾਹਮਣੇ ਆਈ ਵੀਡੀਓ ਵਿਚ ਕੁੱਝ ਕੁੜੀਆਂ ਲਾਰੈਂਸ ਰੋਡ ਤੇ ਲੜਦੀਆਂ ਦਿਖਾਈ ਦੇ ਰਹੀਆਂ ਨੇ, ਜਿਨ੍ਹਾਂ ਨੂੰ ਕੁੱਝ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਲਗਭਗ 15 ਸਾਲ ਦੀਆਂ ਇਨ੍ਹਾਂ ਕੁੜੀਆਂ ਕੋਲ ਨਸ਼ੀਲੇ ਪਦਾਰਥ ਸਨ। ਇਸ ਦੌਰਾਨ ਉਨ੍ਹਾਂ ਦਾ ਪਿਤਾ ਵੀ ਮੌਕੇ ਉਤੇ ਪਹੁੰਚ ਗਿਆ, ਜਿਸ ਨੇ ਉਨ੍ਹਾਂ ਨੂੰ ਸੜਕ ‘ਤੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਇਕ ਨੌਜਵਾਨ ਨੇ ਪਿਤਾ ਨੂੰ ਥੱਪੜ ਵੀ ਮਾਰਿਆ। ਇਸ ਤੋਂ ਬਾਦ ਕੁੜੀਆਂ ਮੌਕੇ ਤੋਂ ਦੌੜ ਗਈਆਂ। ਨਸ਼ੇ ਦੀ ਹਾਲਤ ਵਿਚ ਕੁੜੀਆਂ ਦੇ ਹੰਗਾਮੇ ਦੀਆਂ ਸਾਹਮਣੇ ਆਈਆਂ ਤਸਵੀਰਾਂ ਨੇ ਸ਼ਹਿਰ ਅੰਦਰ ਨਸ਼ਿਆਂ ਦੀ ਹਾਲਤ ਜੱਗ ਜਾਹਰ ਕਰ ਦਿੱਤੀ ਐ। ਲੋਕਾਂ ਨੇ ਇਲਾਕੇ ਵਿਚ ਮਿਲਦੇ ਨਸ਼ਿਆਂ ਤੇ ਲਗਾਮ ਕੱਸਣ ਦੀ ਮੰਗ ਕੀਤੀ ਐ। ਇਸ ਘਟਨਾ ਬਾਰੇ ਅਜੇ ਪੁਲਿਸ ਦਾ ਪੱਖ ਸਾਹਮਣੇ ਨਹੀਂ ਆ ਸਕਿਆ।