ਪੰਜਾਬ ਸੰਗਰੂਰ ਦੇ ਪਿੰਡ ਕਰਿਆਲ ਦੇ ਸਰਪੰਚ ’ਤੇ ਗੰਭੀਰ ਦੋਸ਼/ ਕੱਚੇ ਘਰਾਂ ਦੇ ਪੈਸਿਆਂ ’ਚ ਭ੍ਰਿਸ਼ਟਾਚਾਰ ਦੇ ਇਲਜਾਮ/ ਸਰਕਾਰ ਖਿਲਾਫ ਕਾਰਵਾਈ ਦੀ ਕੀਤੀ ਮੰਗ By admin - January 8, 2026 0 8 Facebook Twitter Pinterest WhatsApp ਸੰਗਰੂਰ ਅਧੀਨ ਆਉਂਦੇ ਪਿੰਡ ਕਰਿਆਲ ਦੇ ਵਾਸੀਆਂ ਨੇ ਪਿੰਡ ਦੇ ਸਰਪੰਚ ਉਤੇ ਕੱਚੇ ਘਰਾਂ ਲਈ ਆਏ ਪੈਸਿਆਂ ਦੀ ਵੰਡ ਵੇਲੇ ਪੱਖਪਾਤ ਦੇ ਇਲਜਾਮ ਲਾਏ ਨੇ। ਪਿੰਡ ਵਾਸੀਆਂ ਦਾ ਇਲਜਾਮ ਐ ਕਿ ਪਿੰਡ ਦੇ ਸਰਪੰਚ ਨੇ ਪੈਸਿਆਂ ਦੀ ਵੰਡ ਵੇਲੇ ਪੱਖਪਾਤ ਕਰਦਿਆਂ ਇਹ ਰਕਮ ਆਪਣੇ ਚਹੇਤਿਆਂ ਅੰਦਰ ਵੰਡ ਦਿੱਤੀ ਐ। ਲੋਕਾਂ ਦਾ ਕਹਿਣਾ ਐ ਕਿ ਕੱਚੇ ਘਰਾਂ ਵਾਲਿਆਂ ਨੂੰ ਪੈਸੇ ਨਹੀਂ ਮਿਲੇ ਜਦਕਿ ਕੋਠੀਆਂ ਵਾਲਿਆਂ ਨੂੰ ਪੈਸੇ ਦਿਵਾ ਦਿੱਤੇ ਨੇ। ਲੋਕਾਂ ਨੇ ਪੰਜਾਬ ਸਰਕਾਰ ਤੇ ਸਰੰਪਚ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਸਰਪੰਚ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪਿੰਡ ਵਾਸੀਆਂ ਦਾ ਇਲਜਾਮ ਐ ਕਿ ਸਰਪੰਚ ਵੱਲੋਂ ਗਰੀਬਾਂ ਦੇ ਹੱਕਾਂ ਨੂੰ ਹੜੱਪਿਆ ਜਾ ਰਿਹਾ ਹੈ, ਜਿਸਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਕੱਚੇ ਘਰਾਂ ਦਾ ਮੁਲਾਂਕਣ ਕੀਤਾ ਜਾਵੇ ਅਤੇ ਉਨ੍ਹਾਂ ਦੇ ਨਾਮ ਸੂਚੀ ਵਿੱਚ ਸ਼ਾਮਲ ਕੀਤੇ ਜਾਣ, ਨਹੀਂ ਤਾਂ ਉਹ ਪੰਜਾਬ ਸਰਕਾਰ ਅਤੇ ਸਰਪੰਚ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਪੂਰੀ ਜਾਂਚ ਤੋਂ ਬਾਅਦ ਗਰੀਬਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣ। ਜਦੋਂ ਅਸੀਂ ਇਸ ਮਾਮਲੇ ਬਾਰੇ ਪੰਚਾਇਤ ਅਧਿਕਾਰੀ ਪ੍ਰਦੀਪ ਕੁਮਾਰ ਸ਼ਾਰਦਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਗਿਆਨ ਵਿੱਚ ਨਹੀਂ ਹੈ, ਪਰ ਜੇਕਰ ਇਹ ਸੱਚ ਪਾਇਆ ਗਿਆ ਤਾਂ ਵਿਭਾਗ ਢੁਕਵੀਂ ਕਾਨੂੰਨੀ ਕਾਰਵਾਈ ਕਰੇਗਾ। ਜਦੋਂ ਅਸੀਂ ਮੌਜੂਦਾ ਸਰਪੰਚ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਅੱਗੇ ਆਉਣ ਤੋਂ ਬਚਦੇ ਦਿਖਾਈ ਦਿੱਤੇ।