ਜਲੰਧਰ ’ਚ ਵਿਰੋਧੀਆਂ ’ਤੇ ਵਰ੍ਹੇ ਸੁਨੀਲ ਜਾਖੜ/ ਜੀ ਰਾਮ ਜੀ ਯੋਜਨਾ ਦੇ ਹਵਾਲੇ ਨਾਲ ਸਾਧੇ ਨਿਸ਼ਾਨੇ

0
6

ਭਾਜਪਾ ਵੱਲੋਂ ਅੱਜ ਜਲੰਧਰ ਕੈਂਟ ਅਧੀਨ ਆਉਂਦੇ ਫੋਲਡੀਵਾਲ ਵਿਖੇ ਵੱਡਾ ਇਕੱਠ ਕੀਤਾ। ਇਸ ਮੌਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ। ਇਸ ਮੌਕੇ ‘ਵਿਕਸਿਤ ਭਾਰਤ ਜੀ ਰਾਮ ਜੀ’ ਯੋਜਨਾ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਤਹਿਤ ਪਿੰਡ ਵਿੱਚ ਇਕ ਚੌਪਾਲ ਲਗਾਈ ਗਈ ਹੈ, ਜਿਸ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ‘ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਗੈਂਗਸਟਰ ਹਰ ਰੋਜ਼ ਫੋਨ ਕਰਕੇ ਫਿਰੌਤੀ ਮੰਗ ਰਹੇ ਹਨ। ਭਗਵੰਤ ਮਾਨ ਅਤੇ ਕੇਜਰੀਵਾਲ ਸਿਰਫ਼ ਗੱਲਾਂ ਕਰ ਰਹੇ ਹਨ, ਹੋਰ ਕੁਝ ਨਹੀਂ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਸ਼ਾਂਤੀ ਹੋਵੇਗੀ ਤਾਂ ਹੀ ਸੂਬਾ ਬਚੇਗਾ। ਸੁਨੀਲ ਜਾਖੜ ਨੇ ਕਿਹਾ ਕਿ ਤਰਨਤਾਰਨ ਚੋਣ ਦੌਰਾਨ ਕੇਜਰੀਵਾਲ ਨੇ ਕਿਹਾ ਸੀ ਕਿ 7 ਦਿਨਾਂ ਵਿਚ ਗੈਂਗਸਟਰ ਖ਼ਤਮ ਕਰ ਦਿਆਂਗੇ ਪਰ ਹੁਣ 7 ਦਿਨਾਂ ਵਿਚ 9 ਕਤਲ ਹੋ ਗਏ ਹਨ। ਜਾਖੜ ਨੇ ਕਿਹਾ ਕਿ ਆਏ ਦਿਨ ਗੈਂਗਸਟਰ ਫਿਰੌਤੀਆਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਵਿਰੁੱਧ ਕੋਈ ਯੁੱਧ ਨਹੀਂ ਚੱਲ ਰਿਹਾ, ਸਗੋਂ ਪੰਜਾਬ ਦੀ ਜਵਾਨੀ, ਕਿਸਾਨੀ ਵਿਰੁੱਧ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਇਕ ਦਿਨ ਪੰਜਾਬ ਨੂੰ ਲੈ ਡੁੱਬੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸਨ। ਉਨ੍ਹਾਂ ਨੇ ਬਦਲਾਅ ਵੇਖ ਹੀ ਲਿਆ ਹੈ।
ਭਾਜਪਾ ਆਗੂਆਂ ਨੇ ਦੋਸ਼ ਲਾਇਆ ਹੈ ਕਿ ਵਿਰੋਧੀ ਪਾਰਟੀਆਂ, ਖ਼ਾਸ ਕਰਕੇ ਕਾਂਗਰਸ ਇਸ ਯੋਜਨਾ ਨੂੰ ਲੈ ਕੇ ਜਨਤਾ ਵਿੱਚ ਝੂਠਾ ਪ੍ਰਚਾਰ ਕਰ ਰਹੀਆਂ ਹਨ। ਭਾਜਪਾ ਨੇਤਾ ਕੇ. ਡੀ. ਭੰਡਾਰੀ ਅਨੁਸਾਰ ਕਾਂਗਰਸ ਵੱਲੋਂ ਗੁਰਦਾਸਪੁਰ ਵਿੱਚ ‘ਮਨਰੇਗਾ ਬਚਾਓ’ ਮੁਹਿੰਮ ਚਲਾਈ ਜਾ ਰਹੀ ਹੈ, ਜਦਕਿ ਹਕੀਕਤ ‘ਚ ਮਨਰੇਗਾ ਤਹਿਤ ਮਜ਼ਦੂਰਾਂ ਨਾਲ ਲਗਾਤਾਰ ਠੱਗੀ ਹੋ ਰਹੀ ਸੀ।  ਸਮਾਗਮ ਵਿਚ ਭਾਜਪਾ ਆਗੂ ਰਾਕੇਸ਼ ਰਾਠੌਰ, ਮਨੋਰੰਜਨ ਕਾਲੀਆ, ਸਰਬਜੀਤ ਸਿੰਘ ਮੱਕੜ, ਸੁਸ਼ੀਲ ਸ਼ਰਮਾ ਅਤੇ ਹੋਰ ਆਗੂ ਮੌਜੂਦ ਸਨ।  ਦੱਸ ਦਈਏ ਕਿ ਵਿਰੋਧੀ ਧਿਰ ਮਨਰੇਗਾ ਯੋਜਨਾ ਦਾ ਨਾਮ ਬਦਲਣ ‘ਤੇ ਭਾਜਪਾ ‘ਤੇ ਕਾਫ਼ੀ ਨਿਸ਼ਾਨਾ ਲਗਾ ਰਹੀ ਹੈ। ਦੂਜੇ ਪਾਸੇ, ਅੱਜ ਇਸ ਯੋਜਨਾ ਲਈ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਇਕੱਠੇ ਹੋਏ, ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਪਹਿਲ ਦਾ ਸਵਾਗਤ ਕੀਤਾ ਗਿਆ।

LEAVE A REPLY

Please enter your comment!
Please enter your name here