ਪੰਜਾਬ ਪਠਾਨਕੋਟ ’ਚ ਚਾਚਾ-ਭਤੀਜੀ ’ਤੇ ਚਾਈਨਾ ਡੋਰ ਦਾ ਕਹਿਰ/ ਉਂਗਲਾਂ ਤੇ ਗਲਾ ਜ਼ਖਮੀ, ਮੁਸ਼ਕਲ ਨਾਲ ਬਚੀ ਜਾਨ/ ਸਰਕਾਰ ਤੋਂ ਮਿਸਾਲੀ ਕਾਰਵਾਈ ਦੀ ਮੰਗ By admin - January 8, 2026 0 6 Facebook Twitter Pinterest WhatsApp ਬਸੰਤ ਦਾ ਮੌਸਮ ਨੇੜੇ ਆਉਂਦਿਆਂ ਹੀ ਖੂਨੀ ਚਾਈਨਾ ਡੋਰ ਨੇ ਆਪਣਾ ਕਹਿਰ ਵਰ੍ਹਸਾਉਂਣਾ ਸ਼ੁਰੂ ਕਰ ਦਿੱਤਾ ਐ। ਇਸ ਦੀ ਤਾਜ਼ਾ ਮਿਸਾਲ ਪਠਾਨਕੋਟ ਤੋਂ ਸਾਹਮਣੇ ਆਈ ਐ, ਜਿੱਥੇ ਸਕੂਟਰੀ ਉਤੇ ਜਾ ਰਹੇ ਚਾਚਾ-ਭਤੀਜੀ ਚਾਈਨਾ ਡੋਰ ਕਾਰਨ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਵਿਚ ਯੋਗੇਸ਼ ਕੁਮਾਰ ਦਾ ਚਾਈਨਾ ਡੋਰ ਨਾਲ ਗਲਾ ਅਤੇ ਉਂਗਲਾਂ ਵੱਢੀਆਂ ਗਈਆਂ ਹਨ ਜਦਕਿ ਭਤੀਜੀ ਦਾ ਬਚਾਅ ਰਿਹਾ ਐ। ਪੀੜਤਾਂ ਨੇ ਪ੍ਰਸ਼ਾਸਨ ਤੋਂ ਚਾਈਨਾ ਡੋਰ ਦੀ ਰੋਕਥਾਮ ਲਈ ਹੋਰ ਸਖਤੀ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੋਗੇਸ਼ ਕੁਮਾਰ ਨੇ ਦੱਸਿਆ ਕਿ ਉਹ ਪੁੱਲ ਨੰਬਰ 4 ਤੋਂ ਪੁਲ ਨੰਬਰ 5 ਵੱਲ ਨੂੰ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਆਪਣੀ ਭਤੀਜੀ ਨਾਲ ਜਾ ਰਹੇ ਸਨ ਕਿ ਅਚਾਨਕ ਇੱਕ ਚਾਈਨਾ ਡੋਰ ਆਈ ਜਿਸ ਨੇ ਉਸਦਾ ਗਲਾ ਚੀਰਿਆ ਅਤੇ ਤਿੰਨ ਉਂਗਲਾਂ ਵੀ ਚੀਰ ਦਿੱਤੀਆਂ, ਅਤੇ ਉਸ ਦੀ ਭਤੀਜੀ ਤੇ ਵੀ ਚਾਈਨਾ ਡੋਰ ਉਲਝੀ, ਪਰ ਉਸ ਦਾ ਬਚਾਅ ਹੋ ਗਿਆ। ਉਸ ਨੇ ਦੱਸਿਆ ਕਿ ਚਾਈਨਾ ਡੋਰ ਉਸਨੂੰ ਇਸ ਤਰ੍ਹਾਂ ਵੱਜੀ ਜਿਵੇਂ ਕਿ ਕਿਸੇ ਕਰੰਟ ਦੀਆਂ ਤਾਰਾਂ ਵੱਜਦੀਆਂ ਹਨ, ਕੁੱਛ ਸਕਿੰਟਾਂ ਵਿੱਚ ਹੀ ਉਸ ਨੂੰ ਲਹੂ ਲੁਹਾਨ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਚਾਈਨਾ ਡੋਰ ਇੰਨੀ ਤਿੱਖੀ ਸੀ ਕਿ ਉਸਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਨਜ਼ਦੀਕੀ ਕਲੀਨਿਕ ਵਿੱਚ ਜਾ ਕੇ ਆਪਣਾ ਇਲਾਜ ਕਰਵਾਇਆ। ਉਸ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਚਾਈਨਾ ਡੋਰ ਦੇ ਰੋਕ ਤਾਂ ਲਗਾ ਦਿੱਤੀ ਹੈ ਪਰ ਪ੍ਰਸ਼ਾਸਨ ਦੀ ਸਖਤੀ ਨਾ ਹੋਣ ਦੇ ਚੱਲਦੇ ਅੱਜ ਵੀ ਇਹ ਚਾਈਨਾ ਡੋਰ ਵਿਕ ਰਹੀ ਹੈ ਅਤੇ ਲੋਕ ਇਸ ਦਾ ਪ੍ਰਯੋਗ ਕਰ ਰਹੇ ਹਨ ਜਿਸ ਦੇ ਚਲਦੇ ਕਈ ਲੋਕਾਂ ਨੂੰ ਜ਼ਖਮੀ ਹੋਣਾ ਪੈ ਰਿਹਾ ਹੈ ਅਤੇ ਕਈ ਵਾਰ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਚਾਈਨਾ ਡੋਰ ਵੇਚਣ ਵਾਲੇ ਅਤੇ ਪ੍ਰਯੋਗ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸਦੇ ਮਾੜੇ ਨਤੀਜੇ ਨਾ ਭੁਗਤਣੇ ਪੈਣ। ਦੱਸਣਯੋਗ ਐ ਕਿ ਹਰ ਸਾਲ ਬਸੰਤ ਦੇ ਮੌਸਮ ਨੇੜੇ ਆਉਂਦਿਆਂ ਹੀ ਚਾਈਨਾ ਡੋਰ ਕਾਰਨ ਹਾਦਸਿਆਂ ਦੇ ਮਾਮਲੇ ਵਧਣ ਲੱਗਦੇ ਹਨ। ਭਾਵੇਂ ਸਰਕਾਰ ਨੇ ਇਸ ਉਤੇ ਪਾਬੰਦੀ ਲਾਈ ਹੋਈ ਐ ਪਰ ਪੂਰੀ ਸਖਤੀ ਨਾ ਹੋਣ ਦੇ ਚਲਦਿਆਂ ਇਸ ਦੀ ਵਰਤੋਂ ਤੇ ਵਿੱਕਰੀ ਬੇਰੋਕ ਜਾਰੀ ਐ। ਸਰਕਾਰ ਨੂੰ ਇਸ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ਖਿਲਾਫ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਐ ਤਾਂ ਜੋ ਲੋਕਾਂ ਅੰਦਰ ਇਸ ਦੀ ਵਰਤੋਂ ਤੇ ਵਿੱਕਰੀ ਨੂੰ ਲੈ ਕੇ ਕਾਨੂੰਨ ਦਾ ਡਰ ਪੈਦਾ ਕੀਤਾ ਜਾ ਸਕੇ।