ਕੰਗਣਾ ਰਨੌਤ ਮਾਨਹਾਨੀ ਕੇਸ ਨੂੰ ਲੈ ਕੇ ਵੱਡੀ ਖਬਰ/ ਅਦਾਲਤ ਨੇ ਰੱਦ ਕੀਤੀ ਹਾਜ਼ਰੀ ਮੁਆਫੀ ਅਰਜ਼ੀ/ ਹਾਜ਼ਰ ਨਾ ਹੋਣ ਤੇ ਜ਼ਮਾਨਤ ਖਾਰਜ ਕਰਨ ਦੀ ਚਿਤਾਵਨੀ

0
10

ਮਾਨਹਾਣੀ ਮਾਮਲੇ ਦਾ ਸਾਹਮਣਾ ਕਰ ਰਹੀ ਭਾਜਪਾ ਸਾਂਸਦ ਤੇ ਅਦਾਕਾਰਾ ਕੰਗਣਾ ਰਾਣੌਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ। ਬਠਿੰਡਾ ਅਦਾਲਤ ਨੇ ਕੰਗਣਾ ਰਾਣੌਤ ਦੀ ਹਾਜ਼ਰੀ ਮੁਆਫੀ ਦੀ ਅਰਜ਼ੀ ਕੈਂਸਲ ਕਰ ਦਿੱਤੀ ਐ। ਖਬਰਾਂ ਮੁਤਾਬਕ ਅਦਾਲਤ ਨੇ ਅਦਾਕਾਰਾ ਨੂੰ 15 ਜਨਵਰੀ ਨੂੰ ਅਦਾਲਤ ਅੱਗੇ ਹਾਜ਼ਰ ਹੋਣ ਦੇ ਹੁਕਮ ਜਾਰੀ ਕਰਦਿਆਂ ਹਾਜ਼ਰ ਨਾ ਹੋਣ ਦੀ ਸੂਰਤ ਵਿਚ ਜਮਾਨਤ ਖਾਰਜ ਕਰ ਕੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਚਿਤਾਵਨੀ ਦਿੱਤੀ ਐ।
ਦੱਸਣਯੋਗ ਐ ਕਿ ਇਸ ਤੋਂ ਪਹਿਲਾਂ ਵੀ ਕੰਗਣਾ ਰਣੌਤ ਨੇ ਚਾਰ ਵਾਰ ਹਾਜ਼ਰੀ ਮੁਆਫੀ ਦੀ ਅਰਜੀ ਲਗਾ ਚੁੱਕੀ ਐ, ਜਿਸ ਦਾ ਦਾਦੀ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਵਹਿਣੀਵਾਲ ਨੇ ਵਿਰੋਧ ਕੀਤਾ ਸੀ।  ਕੰਗਨਾ ਨੇ ਕਿਹਾ ਸੀ ਓਫਿਸ਼ੀਅਲ ਕੰਮ ਦੇ ਜ਼ਰੀਏ ਕੋਰਟ ਵਿੱਚ ਹਾਜ਼ਰ ਨਹੀਂ ਹੋ ਸਕਦੀ, ਪਰੰਤੂ ਜ਼ਰੂਰੀ ਕੰਮ ਦੇ ਕੋਈ ਵੀ ਦਸਤਾਵੇਜ਼ ਕੋਰਟ ਨੂੰ ਨਹੀਂ ਦਿੱਤੇ, ਜਿਸ ਦੇ ਚਲਦਿਆਂ ਅਦਾਲਤ ਨੇ ਸਖਤ ਰੁਖ ਅਪਨਾਇਆ ਐ। ਖਬਰਾਂ ਮੁਤਾਬਕ ਅਦਾਲਤ ਨੇ ਬੇਵਜ੍ਹਾ ਅਦਾਲਤ ਦਾ ਵਕਤ ਜਾਇਆ ਨਾ ਕਰਨ ਦੀ ਨਸੀਹਤ ਦਿੱਤੀ ਹੈ।

LEAVE A REPLY

Please enter your comment!
Please enter your name here